ਮੁੰਬਈ: ਵਾਨਖੇੜੇ ਸਟੇਡੀਅਮ ਨੂੰ ਆਈਪੀਐੱਲ ਦੇ ਆਗਾਮੀ ਸੀਜ਼ਨ ਦੇ 10 ਮੈਚਾਂ ਦੀ ਮੇਜ਼ਬਾਨੀ ਲਈ ਹਰੀ ਝੰਡੀ ਮਿਲਣ ਮਗਰੋਂ ਇਥੇ ਤਿੰਨ ਹੋਰ ਕਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਇੱਕ ਪਲੰਬਰ ਅਤੇ ਦੋ ਹੋਰ ਮੁਲਾਜ਼ਮ ਸ਼ਾਮਲ ਹਨ। ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ, ‘‘ਮੈਦਾਨ ’ਚ ਜਾਂਚ ਦੌਰਾਨ ਕਰੋਨਾ ਦੇ ਤਿੰਨ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ’ਚੋਂ ਦੋ ਮੈਦਾਨ ਵਿੱਚ ਕੰਮ ਕਰਨ ਵਾਲੇ ਸਟਾਫ ਦੇ ਮੈਂਬਰ ਦੱਸੇ ਜਾ ਰਹੇ ਹਨ।’’ ਸ਼ਨਿਚਰਵਾਰ ਇਥੋਂ ਦੇ 10 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। -ਪੀਟੀਆਈ
ਕਿਰਨ ਮੋਰੇ ਨੂੰ ਵੀ ਲੱਗੀ ਕਰੋਨਾ ਦੀ ਲਾਗ
ਮੁੰਬਈ: ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਅਤੇ ਮੁੰਬਈ ਇੰਡੀਅਨਜ਼ ਦੇ ਅਧਿਕਾਰੀ ਕਿਰਨ ਮੋਰੇ ਦੀ ਰਿਪੋਰਟ ਅੱਜ ਕਰੋਨਾ ਪਾਜ਼ੇਟਿਵ ਆਈ ਹੈ। ਇਸ ਬਾਰੇ ਮੁੰਬਈ ਇੰਡੀਅਨਜ਼ ਦੇ ਬੁਲਾਰੇ ਨੇ ਦੱਸਿਆ, ‘‘ਮੋਰੇ ’ਚ ਹਾਲੇ ਲੱਛਣ ਨਜ਼ਰ ਨਹੀਂ ਆ ਰਹੇ। ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਮੁੰਬਈ ਇੰਡੀਅਨਜ਼ ਅਤੇ ਕਿਰਨ ਮੋਰੇ ਭਾਰਤੀ ਕ੍ਰਿਕਟ ਬੋਰਡ ਦੇ ਸਿਹਤ ਸਬੰਧੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ।’’ -ਪੀਟੀਆਈ