ਨਵੀਂ ਦਿੱਲੀ: ਚੀਨੀ ਮੋਬਾਈਲ ਕੰਪਨੀ ਨਿਰਮਾਤਾ ਕੰਪਨੀ ਵੀਵੋ ਇਸ ਸੀਜ਼ਨ ਦੇ ਆਈਪੀਐਲ ਦੇ ਸਪਾਂਸਰ ਵਜੋਂ ਵਾਪਸ ਆਵੇਗੀ ਕਿਉਂਕਿ ਉਮੀਦ ਦੇ ਮੁਤਾਬਕ ਪੇਸ਼ਕਸ਼ਾਂ ਨਾ ਮਿਲਣ ਕਾਰਨ ਕਿਸੇ ਹੋਰ ਕੰਪਨੀ ਨੂੰ ਅਧਿਕਾਰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ। ਵੀਵੋ ਦਾ ਭਾਰਤ ਦੇ ਕ੍ਰਿਕਟ ਬੋਰਡ (ਬੀਸੀਸੀਆਈ) ਨਾਲ ਸਪਾਂਸਰਸ਼ਿਪ ਸਮਝੌਤਾ ਸਾਲਾਨਾ 440 ਕਰੋੜ ਰੁਪਏ ਦਾ ਹੈ। ਪੂਰਬੀ ਲੱਦਾਖ ਵਿਚ ਹਿੰਸਕ ਝੜਪਾਂ ਤੋਂ ਬਾਅਦ ਪਿਛਲੇ ਸਾਲ ਭਾਰਤ-ਚੀਨ ਸਰਹੱਦ ‘ਤੇ ਤਣਾਅ ਦੇ ਮੱਦੇਨਜ਼ਰ ਉਸ ਦੀ ਸਪਾਂਸਰਸ਼ਿਪ ਮੁਅੱਤਲ ਕਰ ਦਿੱਤੀ ਗਈ ਸੀ। -ਪੀਟੀਆਈ