ਬੈਂਕਾਕ:
ਭਾਰਤੀ ਮੁੱਕੇਬਾਜ਼ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਵਿਸ਼ਵ ਕੁਆਲੀਫਿਕੇਸ਼ਨ ਟੂਰਨਾਮੈਂਟ ਵਿੱਚ ਪੈਰਿਸ ਓਲੰਪਿਕ ਲਈ ਮੌਜੂਦ ਅੰਤਿਮ ਸਥਾਨ ਹਾਸਲ ਕਰਨ ਦੇ ਇਰਾਦੇ ਨਾਲ ਰਿੰਗ ਵਿੱਚ ਉਤਰਨਗੇ। ਪਿਛਲੇ ਕੁਆਲੀਫਾਇੰਗ ਟੂਰਨਾਮੈਂਟ ਤੱਕ ਭਾਰਤੀ ਮੁੱਕੇਬਾਜ਼ਾਂ ਨੇ ਚਾਰ ਕੋਟੇ ਹਾਸਲ ਕੀਤੇ ਹਨ। ਭਾਰਤੀ ਮੁੱਕੇਬਾਜ਼ੀ ਕੋਚ ਸੀ.ਏ. ਕੁਟੱਪਾ ਨੇ ਕਿਹਾ, ‘‘ਥਾਈਲੈਂਡ ਕੁਆਲੀਫਾਇਰ ਤੋਂ ਸਾਨੂੰ ਨਿਸ਼ਚਿਤ ਤੌਰ ’ਤੇ ਚਾਰ-ਪੰਜ ਕੋਟਾ ਸਥਾਨ ਹਾਸਲ ਹੋਣ ਦੀ ਆਸ ਹੈ।’’ -ਪੀਟੀਆਈ