ਨਵੀਂ ਦਿੱਲੀ, 15 ਅਪਰੈਲ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਨੂੰ ਭਾਰਤੀ ਕ੍ਰਿਕਟ ਬੋਰਡ ਕਰਾਰ ਦੇ ਸਿਖਰਲੇ ਵਰਗ ਵਿੱਚ ਰੱਖਿਆ ਗਿਆ ਹੈ। ਇਹ ਤਿਕੜੀ ਪਹਿਲਾਂ ਵੀ ਇਸੇ ਵਰਗ ਵਿਚ ਸੀ ਜਿਸ ਵਿਚ ਸੱਤ ਕਰੋੜ ਦੀ ਰਾਸ਼ੀ ਮਿਲਦੀ ਹੈ। ਦੂਜੇ ਪਾਸੇ ਹਾਰਦਿਕ ਪੰਡਿਆ ਸੱਟਾਂ ਦੇ ਬਾਵਜੂਦ ਤਰੱਕੀ ਪਾਉਣ ਵਿਚ ਸਫਲ ਰਿਹਾ। ਉਸ ਨੂੰ ਤਰੱਕੀ ਦੇ ਕੇ ਗਰੇਡ ਏ ਵਿਚ ਰੱਖਿਆ ਗਿਆ ਹੈ ਜਿਸ ਵਿਚ ਪੰਜ ਕਰੋੜ ਰੁਪਏ ਮਿਲਦੇ ਹਨ।-ਪੀਟੀਆਈ