ਕੋਲੰਬੋ: ਸ੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਉਪਲ ਥਰੰਗਾ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਥਰੰਗਾ ਸ੍ਰੀਲੰਕਾ ਟੀਮ ਵਲੋਂ 15 ਸਾਲ ਖੇਡਿਆ ਤੇ ਕੁਝ ਸਮਾਂ ਉਸ ਨੇ ਟੀਮ ਦੀ ਕਪਤਾਨੀ ਵੀ ਕੀਤੀ। ਉਸ ਨੇ ਸ੍ਰੀਲੰਕਾ ਲਈ 31 ਟੈਸਟ ਖੇਡੇ ਤੇ 21.89 ਦੀ ਔਸਤ ਨਾਲ 1754 ਦੌੜਾਂ ਬਣਾਈਆਂ। ਇਸ ਵਿਚ ਤਿੰਨ ਸੈਂਕੜੇ ਤੇ ਅੱਠ ਅਰਧ ਸੈਂਕੜੇ ਸ਼ਾਮਲ ਹਨ। ਉਸ ਨੇ ਆਪਣਾ ਪਹਿਲਾ ਟੈਸਟ ਭਾਰਤ ਖ਼ਿਲਾਫ਼ ਸਾਲ 2005 ਵਿਚ ਖੇਡਿਆ ਤੇ ਆਖਰੀ ਟੈਸਟ ਵੀ ਭਾਰਤ ਖਿਲਾਫ਼ ਸਾਲ 2017 ਵਿਚ ਖੇਡਿਆ।
-ਪੀਟੀਆਈ