ਟੋਕੀਓ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਅੱਜ

ਟੋਕੀਓ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਅੱਜ

ਟੋਕੀਓ ਦੇ ਇਨੋਸ਼ੀਮਾ ਯਾਚ ਬੰਦਰਗਾਹ ’ਤੇ ਵੀਰਵਾਰ ਨੂੰ ਨਿਊਜ਼ੀਲੈਂਡ ਤੇ ਭਾਰਤ ਦੇ ਕਿਸ਼ਤੀ ਚਾਲਕ ਅਭਿਆਸ ਕਰਦੇ ਹੋੲੇ। -ਫੋਟੋ: ਰਾਇਟਰਜ਼

ਚੰਡੀਗੜ੍ਹ, 22 ਜੁਲਾਈ

ਟੋਕੀਓ ਦੇ ਆਲੀਸ਼ਾਨ ਨੈਸ਼ਨਲ ਸਟੇਡੀਅਮ ਵਿੱਚ ਭਲਕੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ) ਓਲੰਪਿਕ ਖੇਡਾਂ ਦਾ ਉਦਘਾਟਨੀ ਸਮਾਗਮ ਸ਼ੁਰੂ ਹੋਵੇਗਾ। ਇਸ ਸਾਲ 25 ਮਾਰਚ ਨੂੰ ਯੂਨਾਨ ਦੇ ਸ਼ਹਿਰ ਓਲਿੰਪੀਆ ਦੇ ਖੰਡਰਾਂ ’ਚੋਂ ਜਗਾਈ ਮਸ਼ਾਲ ਟੋਕੀਓ ਪੁੱਜ ਗਈ ਹੈ। ਇਸ ਨਾਲ 32ਵੀਆਂ ਓਲੰਪਿਕ ਖੇਡਾਂ ਦੀ ਜੋਤ ਜਗਾਈ ਜਾਵੇਗੀ, ਜੋ ਖੇਡਾਂ ਦੌਰਾਨ 8 ਅਗਸਤ ਤਕ ਦਿਨ-ਰਾਤ ਜਗਦੀ ਰਹੇਗੀ। ਓਲੰਪਿਕ ਮਸ਼ਾਲ ਨੂੰ ਅਨੇਕਾਂ ਖਿਡਾਰੀ ਹੱਥੋ-ਹੱਥੀਂ ਓਲੰਪਿਕ ਖੇਡਾਂ ਦੇ ਸ਼ਹਿਰ ਲਿਆਉਂਦੇ ਹਨ। ਉਂਜ ਟੋਕੀਓ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਅਜੇ ਤੱਕ ਇਹ ਭੇਤ ਰੱਖਿਆ ਹੈ ਕਿ ਕਿਹੜਾ ਖਿਡਾਰੀ ਤੇ ਕਿਹੜੀ ਖਿਡਾਰਨ ਰਲ ਕੇ ਓਲਿੰਪੀਆ ਤੋਂ ਲਿਆਂਦੀ ਮਸ਼ਾਲ ਨਾਲ ਜੋਤ ਜਗਾਉਣਗੇ।

ਖੇਡ ਜਗਤ ਦੀਆਂ ਨਜ਼ਰਾਂ ਟੋਕੀਓ ਦੇ ਸ਼ਾਨਦਾਰ ਨੈਸ਼ਨਲ ਸਟੇਡੀਅਮ ’ਤੇ ਟਿਕੀਆਂ ਰਹਿਣਗੀਆਂ ਜਿਸ ਦੇ ਨਜ਼ਾਰੇ ਟੀਵੀ ਚੈਨਲਾਂ ਰਾਹੀਂ ਵਿਸ਼ਵ ਭਰ ਵਿੱਚ ਵਿਖਾਏ ਜਾਣਗੇ। ਦੋ ਸੌ ਤੋਂ ਵੱਧ ਮੁਲਕਾਂ ਦੇ ਚੋਟੀ ਦੇ ਖਿਡਾਰੀ ਮਾਰਚ ਪਾਸਟ ਕਰਨਗੇ। ਟੋਕੀਓ ਦੇ ਸਮੇਂ ਅਨੁਸਾਰ ਉਦਘਾਟਨੀ ਸਮਾਰੋਹ ਅੱਧੀ ਰਾਤ ਨੂੰ ਸਮਾਪਤ ਹੋਵੇਗਾ। ਭਾਰਤੀ ਦਲ ਦੇ ਝੰਡਾਬਰਦਾਰ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਤੇ ਮੁੱਕੇਬਾਜ਼ ਮੈਰੀ ਕਾਮ ਹੋਣਗੇ। ਅੰਦਾਜ਼ਾ ਹੈ ਕਿ ਦੋ ਅਰਬ ਤੋਂ ਵੱਧ ਲੋਕ ਉਦਘਾਟਨੀ ਸਮਾਗਮ ਤੇ ਖੇਡਾਂ ਨੂੰ ਇੰਟਰਨੈੱਟ ਰਾਹੀਂ ਵੇਖਣਗੇ। ਓਲੰਪਿਕ ਖੇਡਾਂ ਵਿਚ ਜਿੱਤਣ ਲਈ ਤਗ਼ਮਿਆਂ ਦੇ 339 ਸੈੱਟ ਹਨ, ਭਾਵ ਇਕ ਹਜ਼ਾਰ ਤੋਂ ਵੱਧ ਤਗ਼ਮੇ। ਭਾਰਤੀ ਖਿਡਾਰੀ ਉਨ੍ਹਾਂ ਵਿੱਚੋਂ ਜੇਕਰ 10-12 ਤਗ਼ਮੇ ਵੀ ਜਿੱਤ ਗਏ ਤਾਂ ਵੱਡੀ ਪ੍ਰਾਪਤੀ ਮੰਨੀ ਜਾਵੇਗੀ। 8 ਅਗਸਤ ਤੱਕ ਲਗਾਤਾਰ ਖੇਡ ਮੁਕਾਬਲੇ ਚੱਲਣਗੇ ਤੇ ਹਰ ਰੋਜ਼ ਜਿੱਤਾਂ ਹਾਰਾਂ ਦੀਆਂ ਗੱਲਾਂ ਹੋਣਗੀਆਂ। ਭਾਰਤੀ ਖੇਡ ਅਧਿਕਾਰੀਆਂ ਦੀਆਂ ਆਸਾਂ ਵੱਡੀਆਂ ਹਨ। ਉਨ੍ਹਾਂ ਦੇ ਅਨੁਮਾਨ ਅਨੁਸਾਰ ਐਤਕੀਂ ਭਾਰਤੀ ਖਿਡਾਰੀ 10 ਸੋਨੇ, 5 ਚਾਂਦੀ ਤੇ 5 ਕਾਂਸੀ ਦੇ ਤਗ਼ਮੇ ਜਿੱਤ ਸਕਦੇ ਹਨ। -ਪ੍ਰਿੰ.ਸਰਵਣ ਸਿੰਘ/ਟ.ਨ.ਸ.

ਸਟੇਡੀਅਮ ਵਿੱਚ ਨਹੀਂ ਮੌਜੂਦ ਹੋਣਗੇ ਦਰਸ਼ਕ

ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਕੋਵਿਡ-19 ਕਰਕੇ ਕੌਮੀ ਸਟੇਡੀਅਮ ਵਿਚ ਦਰਸ਼ਕ ਮੌਜੂਦ ਨਹੀਂ ਹੋਣਗੇ। ਇਸ ਮੌਕੇ ਸਿਰਫ਼ ਖਿਡਾਰੀ, ਖੇਡ ਅਧਿਕਾਰੀ ਤੇ ਚੋਣਵੇਂ ਮਹਿਮਾਨ ਹੀ ਹਾਜ਼ਰ ਹੋਣਗੇ। ਉਂਜ ਸਟੇਡੀਅਮ ਦੀਆਂ ਬਾਹੀਆਂ ਤੇ ਆਲੇ ਦੁਆਲੇ 200 ਤੋਂ ਵੱਧ ਮੁਲਕਾਂ ਦੇ ਰੰਗ-ਬਿਰੰਗੇ ਕੌਮੀ ਝੰਡੇ ਲਹਿਰਾ ਰਹੇ ਹੋਣਗੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਦਘਾਟਨੀ ਸਮਾਗਮ ਵਾਲੀ ਥਾਂ ਤੇ ਖੇਡ ਪਿੰਡ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਸਮਾਗਮ ਦੌਰਾਨ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All