ਨਵੀਂ ਦਿੱਲੀ: ਕਾਂਸੀ ਦਾ ਤਗ਼ਮਾ ਜੇਤੂ ਵਿਸ਼ਵਮਿੱਤਰ ਚੌਂਗਥਾਮ (51 ਕਿੱਲੋ) ਸਣੇ ਭਾਰਤ ਦੇ ਤਿੰਨ ਮੁੱਕੇਬਾਜ਼ ਦੁਬਈ ਵਿੱਚ ਚੱਲ ਰਹੀ ਏਸ਼ਿਆਈ ਯੁਵਾ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਚੌਂਗਥਾਮ ਨੇ ਤਾਜਿਕਿਸਤਾਨ ਦੇ ਅਕਾਰਾਲੀ ਅਬਦੁਰ ਖਿਵੋਂਜੋੜਾ ਨੂੰ 5-0 ਨਾਲ ਮਾਤ ਦਿੱਤੀ। ਸੁਰੇਸ਼ ਵਿਸ਼ਵਨਾਥ (48 ਕਿੱਲੋ) ਅਤੇ ਜੈਦੀਪ ਰਾਵਤ (57 ਕਿੱਲੋ) ਵੀ ਫਾਈਨਲ ਵਿੱਚ ਪਹੁੰਚ ਗਏ ਹਨ। ਸੁਰੇਸ਼ ਨੇ ਬਹਿਰੀਨ ਦੇ ਫਦੇਲ ਸਈਅਦ ਅਤੇ ਰਾਵਤ ਨੇ ਕਿਰਗਿਜ਼ਸਤਾਨ ਦੇ ਬੇਕਬੋਲ ਮੁਰਾਰਸਬੇਕੋਵ ਨੂੰ ਚਿੱਤ ਕੀਤਾ। -ਪੀਟੀਆਈ