ਪੁਣੇ, 28 ਮਾਰਚ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਕ੍ਰਿਕਟ ਮੈਚਾਂ ਵਿੱਚ ਐਤਵਾਰ ਨੂੰ 48.2 ਓਵਰਾਂ ਵਿੱਚ 329 ਦੌੜਾਂ ਬਣਾਈਆਂ। ਭਾਰਤ ਲਈ ਸ਼ਿਖਰ ਧਵਨ (67), ਰਿਸ਼ਭ ਪੰਤ (78) ਅਤੇ ਹਾਰਦਿਕ ਪਾਂਡਿਆ (64) ਨੇ ਅਰਧ ਸੈਂਕੜੇ ਲਗਾਏ। ਇੰਗਲੈਂਡ ਲਈ ਮਾਰਕ ਵੁੱਡ ਨੇ ਤਿੰਨ ਅਤੇ ਆਦਿਲ ਰਾਸ਼ਿਦ ਨੇ ਦੋ ਵਿਕਟ ਲਈਆਂ।