ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 29 ਮਈ
ਇੰਡੀਅਨ ਪ੍ਰੀਮੀਅਰ ਲੀਗ ਦੇ ਬਚੇ ਹੋਏ ਮੈਚ ਹੁਣ ਯੂਏਈ ਵਿਚ ਸਤੰਬਰ-ਅਕਤੂਬਰ ਵਿਚ ਇਸ ਸਾਲ ਹੀ ਹੋਣਗੇ। ਆਈਪੀਐਲ ਦੇ ਕਈ ਮੈਚ ਪਹਿਲਾਂ ਭਾਰਤ ਵਿਚ ਹੋਏ ਸਨ ਪਰ ਕ੍ਰਿਕਟ ਖਿਡਾਰੀਆਂ ਵਿਚ ਕਰੋਨਾ ਦੇ ਕੇਸ ਸਾਹਮਣੇ ਆਉਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਬੋਰਡ ਨੇ ਟੀ-20 ਵਰਲਡ ਕੱਪ ਲਈ ਆਈਸੀਸੀ ਤੋਂ ਸਮਾਂ ਮੰਗਿਆ ਹੈ।