ਮੈਲਬਰਨ:
ਭਾਰਤ ਕ੍ਰਿਕਟ ਟੀਮ ਦੇ ਇਕਾਂਤਵਾਸ ਕੀਤੇ ਪੰਜ ਖਿਡਾਰੀ ਬਾਕੀ ਟੀਮ ਮੈਂਬਰਾਂ ਨਾਲ ਇਕੋ ਹਵਾਈ ਜਹਾਜ਼ ’ਤੇ ਭਲਕੇ ਸਿਡਨੀ ਜਾਣਗੇ ਅਤੇ ਉਨ੍ਹਾਂ ’ਤੇ ਮੈਚ ਖੇਡਣ ਦੀ ਕੋਈ ਪਾਬੰਦੀ ਨਹੀਂ ਹੈ। ਤੀਜਾ ਟੈਸਟ ਮੈਚ ਸਿਡਨੀ ਵਿਚ 7 ਜਨਵਰੀ ਤੋਂ ਖੇਡਿਆ ਜਾਵੇਗਾ। ਭਾਰਤੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਆਸਟਰੇਲੀਆ ਬੋਰਡ ਵਲੋਂ ਇਹ ਨਹੀਂ ਕਿਹਾ ਗਿਆ ਕਿ ਪੰਜ ਭਾਰਤੀ ਖਿਡਾਰੀਆਂ ਨੇ ਕੋਵਿਡ-19 ਦਾ ਉਲੰਘਣ ਕੀਤਾ ਹੈ, ਬੋਰਡ ਨੇ ਸਿਰਫ ਇਹੀ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਈਨਜ਼ਲੈਂਡ ਸਰਕਾਰ ਨੇ ਕਿਹਾ ਹੈ ਕਿ ਜੇ ਭਾਰਤੀ ਖਿਡਾਰੀ ਨਿਯਮਾਂ ਦਾ ਚੰਗੀ ਤਰ੍ਹਾਂ ਪਾਲਣ ਨਹੀਂ ਕਰ ਸਕਦੇ ਤਾਂ ਉਹ ਬ੍ਰਿਸਬਨ ਮੈਚ ਖੇਡਣ ਨਾ ਆਉਣ।
-ਆਈਏਐੱਨਐੱਸ