ਨਵੀਂ ਦਿੱਲੀ, 17 ਜੁਲਾਈ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਰਾਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤੀ ਅਥਲੀਟਾਂ, ਕੋਚਾਂ ਅਤੇ ਸਹਿਯੋਗੀ ਸਟਾਫ ਨੂੰ ਨਵੀਂ ਦਿੱਲੀ ਤੋਂ ਟੋਕੀਓ ਓਲੰਪਿਕ ਲਈ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਵਿਦੇਸ਼ ਵਿੱਚ ਅਭਿਆਸ ਕਰ ਰਹੇ ਨਿਸ਼ਾਨੇਬਾਜ਼ ਪਹਿਲਾਂ ਹੀ ਟੋਕੀਓ ਪਹੁੰਚ ਚੁੱਕੇ ਹਨ। ਅੱਜ ਰਾਤ ਤੀਰਅੰਦਾਜ਼ੀ, ਹਾਕੀ, ਬੈਡਮਿੰਟਨ, ਟੇਬਲ ਟੈਨਿਸ, ਜੂਡੋ ਅਤੇ ਜਿਮਨਾਸਟਿਕ ਦੇ ਖਿਡਾਰੀਆਂ ਤੇ ਅਥਲੀਟਾਂ ਦਾ 88 ਮੈਂਬਰੀ ਜਥਾ ਭਾਰਤ ਤੋਂ ਟੋਕੀਓ ਰਵਾਨਾ ਹੋਇਆ। ਇਨ੍ਹਾਂ 88 ਮੈਂਬਰਾਂ ’ਚੋਂ 54 ਅਥਲੀਟ ਹਨ ਅਤੇ ਬਾਕੀ ਸਹਿਯੋਗੀ ਸਟਾਫ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਤੀਨਿਧ ਹਨ। -ਆਈਏਐੱਨਐੱਸ