ਨਵੀਂ ਦਿੱਲੀ, 8 ਦਸੰਬਰ
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸੰਨਿਆਸ ਲੈ ਚੁੱਕੇ ਖਿਡਾਰੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੇਂਦਰ ਵਲੋਂ ਦੇਸ਼ ਭਰ ਵਿਚ 1000 ਖੇਲ੍ਹੋ ਇੰਡੀਆ ਕੇਂਦਰ ਖੋਲ੍ਹੇ ਜਾਣਗੇ। ਕੇਂਦਰੀ ਮੰਤਰੀ ਨੇ ਫਿੱਕੀ ਦੇ ਗਲੋਬਲ ਸਪੋਰਟਸ ਮੁਕਾਬਲਿਆਂ ਮੌਕੇ ਕਿਹਾ ਕਿ ਲਘੂ ਕੇਂਦਰ ਸ਼ੁਰੂ ਹੋਣ ਨਾਲ ਸੰਨਿਆਸ ਲੈ ਚੁੱਕੇ ਖਿਡਾਰੀਆਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਜਦ ਕੋਈ ਸੰਨਿਆਸ ਲੈ ਚੁੱਕਿਆ ਖਿਡਾਰੀ ਪ੍ਰੇਸ਼ਾਨ ਹੁੰਦਾ ਹੈ ਤਾਂ ਉਸ ਦੀਆਂ ਕਈ ਪੀੜ੍ਹੀਆਂ ਪ੍ਰਭਾਵਿਤ ਹੁੰਦੀਆਂ ਹਨ ਪਰ ਸਰਕਾਰ ਇਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਦਾ ਯਤਨ ਕਰੇਗੀ। ਸਰਕਾਰ ਯਕੀਨੀ ਬਣਾਏਗੀ ਕਿ ਖਿਡਾਰੀਆਂ ਤੇ ਲਾਭਪਾਤਰੀਆਂ ਨੂੰ ਇਨਾਮਾਂ ਦੀ ਰਕਮ ਸਮੇਂ ਸਿਰ ਪੁੱਜੇ। -ਪੀਟੀਆਈ