ਮੁੰਬਈ: ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਹ ਕਰੋਨਾ ਲਾਗ ਤੋਂ ਉੱਭਰ ਚੁੱਕਾ ਹੈ ਅਤੇ ਜਦੋਂ ਵੀ ਯੋਗ ਹੋਇਆ ਉਹ ਆਪਣਾ ਪਲਾਜ਼ਮਾ ਦਾਨ ਕਰੇਗਾ। ਇਹ ਗੱਲ ਸਚਿਨ ਨੇ ਆਪਣੇ ਟਵਿੱਟਰ ਖਾਤੇ ’ਤੇ ਜਾਰੀ ਵੀਡੀਓ ’ਚ ਕਹੀ। ਅੱਜ (24 ਅਪਰੈਲ ਨੂੰ) ਆਪਣਾ 48ਵਾਂ ਜਨਮ ਦਿਨ ਮਨਾ ਰਿਹਾ ਸਚਿਨ ਤੇਂਦੁਲਕਰ 27 ਮਾਰਚ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਸਚਿਨ ਨੇ ਕਿਹਾ, ‘ਮੈਂ ਨਿੱਜੀ ਤੌਰ ’ਤੇ ਜਦੋਂ ਯੋਗ ਹੋਵਾਂਗਾ ਉਦੋਂ ਪਲਾਜ਼ਮਾ ਦਾਨ ਕਰਾਂਗਾ। ਮੈਂ ਆਪਣੇ ਡਾਕਟਰਾਂ ਨਾਲ ਗੱਲ ਕੀਤੀ ਹੈ।’ ਸਚਿਨ ਨੇ ਕਰੋਨਾ ਲਾਗ ਤੋਂ ਉੱਭਰ ਚੁੱਕੇ ਲੋਕਾਂ ਨੂੰ ਵੀ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ