ਟੋਕੀਓ, 31 ਜੁਲਾਈ
ਭਾਰਤੀ ਅਥਲੀਟ ਸ੍ਰੀਸ਼ੰਕਰ ਟੋਕੀਓ ਓਲੰਪਿਕ ਦੇ ਲੰਮੀ ਛਾਲ ਦੇ ਮੁਕਾਬਲਿਆਂ ਦੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਿਆ ਹੈ। ਸ੍ਰੀ਼ਸ਼ੰਕਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 7.69 ਮੀਟਰ ਦੀ ਛਾਲ ਮਾਰੀ ਜਦੋਂਕਿ ਦੂਜੀ ਤੇ ਤੀਜੀ ਕੋਸ਼ਿਸ਼ ਵਿੱਚ ਇਸ ਤੋਂ ਬਿਹਤਰ ਨਹੀਂ ਕਰ ਸਕਿਆ। ਉਸ ਦੀ ਦੂਜੀ ਤੇ ਤੀਜੀ ਕੋਸ਼ਿਸ਼ ਕ੍ਰਮਵਾਰ 7.51 ਮੀਟਰ ਤੇ 7.43 ਮੀਟਰ ਰਹੀ। ਉਹ ਆਪਣੀ ਹੀਟ (ਪੂਲ) ਵਿੱਚ 13ਵੇਂ ਤੇ ਓਵਰਆਲ 25ਵੇਂ (32 ਖਿਡਾਰੀਆਂ ’ਚੋਂ) ਸਥਾਨ ’ਤੇ ਰਿਹਾ। ਉਂਜ ਫਾਈਨਲਜ਼ ਵਿੱਚ ਕੁਆਲੀਫਾਈ ਕਰਨ ਦਾ ਮਾਰਕ 8.15 ਮੀਟਰ ਦਾ ਸੀ। ਕਿਊਬਾ ਦਾ ਜੁਆਂ ਮਿਗੁੲਲ 8.50 ਮੀਟਰ ਦੀ ਛਾਲ ਨਾਲ ਸਿਖਰ ’ਤੇ ਰਿਹਾ।