ਬਰਮਿੰਘਮ, 30 ਜੁਲਾਈ
ਭਾਰਤ ਦੇ ਮੋਹਰੀ ਸਕੁਐਸ਼ ਖਿਡਾਰੀਆਂ ਜੋਸ਼ਨਾ ਚਿਨੱਪਾ ਤੇ ਸੌਰਵ ਘੋਸ਼ਾਲ ਨੇ ਅੱਜ ਇੱਥੇ ਆਪਣੇ ਮੁਕਾਬਲਿਆਂ ਵਿਚ ਆਸਾਨੀ ਨਾਲ ਜਿੱਤਾਂ ਹਾਸਲ ਕਰ ਕੇ ਰਾਸ਼ਟਰਮੰਡਲ ਖੇਡਾਂ ਦੇ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਦੇ ਰਾਊਂਡ ਆਫ਼ 16 ਵਿਚ ਥਾਂ ਬਣਾ ਲਈ ਹੈ। ਸਿੰਗਲਜ਼ ਵਿਚ ਆਪਣੇ ਪਹਿਲੇ ਸੋਨ ਤਗਮੇ ਲਈ ਚੁਣੌਤੀ ਪੇਸ਼ ਕਰ ਰਹੇ ਜੋਸ਼ਨਾ ਤੇ ਘੋਸ਼ਾਲ ਨੇ ਰਾਊਂਡ ਆਫ਼ 32 ਦੇ ਮੁਕਾਬਲੇ ਵਿਚ 3-0 ਦੇ ਇਕੋ ਜਿਹੇ ਫ਼ਰਕ ਨਾਲ ਜਿੱਤ ਦਰਜ ਕੀਤੀ। ਜੋਸ਼ਨਾ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕਰਦਿਆਂ ਬਾਰਬਾਡੋਸ ਦੀ ਮੀਗਨ ਬੇਸਟ ਨੂੰ ਹਰਾਇਆ। ਰਾਸ਼ਟਰੀ ਚੈਂਪੀਅਨ ਨੇ ਮੀਗਨ ਨੂੰ 11-8, 11-9, 12-10 ਨਾਲ ਮਾਤ ਦਿੱਤੀ। ਘੋਸ਼ਾਲ ਨੇ ਸ੍ਰੀਲੰਕਾ ਦੇ ਸ਼ਾਮਿਲ ਵਕੀਲ ਨੂੰ ਹਰਾਇਆ। -ਪੀਟੀਆਈ