ਜੋਹਾਨੈੱਸਬਰਗ: ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਜਾਰੀ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਮੇਜ਼ਬਾਨ ਟੀਮ ਨੇ ਆਪਣੀ ਦੂਜੀ ਪਾਰੀ ਵਿਚ 40 ਓਵਰਾਂ ’ਚ ਦੋ ਵਿਕਟਾਂ ਉਤੇ 118 ਦੌੜਾਂ ਬਣਾ ਲਈਆਂ ਸਨ। ਮੈਚ ਖ਼ਤਮ ਹੋਣ ਨੂੰ ਦੋ ਦਿਨ ਬਾਕੀ ਹਨ ਤੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਹੁਣ ਸਿਰਫ਼ 122 ਦੌੜਾਂ ਦੀ ਲੋੜ ਹੈ। ਇਸ ਜਿੱਤ ਨਾਲ ਲੜੀ ਬਰਾਬਰ ਹੋ ਜਾਵੇਗੀ ਜਦਕਿ ਭਾਰਤ ਨੂੰ ਸੀਰੀਜ਼ ਵਿਚ ਜਿੱਤ ਹਾਸਲ ਕਰਨ ਲਈ 8 ਵਿਕਟਾਂ ਲੈਣੀਆਂ ਪੈਣਗੀਆਂ। ਚਾਹ ਦੀ ਬਰੇਕ ਮਗਰੋਂ ਬਿਨਾਂ ਕਿਸੇ ਵਿਕਟ 34 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰਦਿਆਂ ਦੱਖਣੀ ਅਫ਼ਰੀਕਾ ਨੇ ਦੋ ਵਿਕਟਾਂ ਗੁਆ ਦਿੱਤੀਆਂ। ਐਲਗਰ ਤੇ ਕੀਗਨ ਪੀਟਰਸਨ ਵਿਚਾਲੇ ਦੂਜੀ ਵਿਕਟ ਲਈ 104 ਗੇਂਦਾਂ ਵਿਚ 46 ਦੌੜਾਂ ਦੀ ਭਾਈਵਾਲੀ ਹੋਈ। ਰਵੀਚੰਦਰਨ ਅਸ਼ਿਵਨ ਨੇ ਪੀਟਰਸਨ ਨੂੰ ਐਲਬੀਡਬਲਿਊ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਦੂਜੀ ਪਾਰੀ ਵਿਚ 266 ਦੌੜਾਂ ਉਤੇ ਆਊਟ ਹੋ ਗਈ। -ਪੀਟੀਆਈ