ਨਵੀਂ ਦਿੱਲੀ: ਇਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਅੱਜ ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਤੇ ਅੰਗਦ ਵੀਰ ਸਿੰਘ ਦੀ ਜੋੜੀ ਨੇ ਸਕੀਟ ਮੁਕਾਬਲੇ ਦੇ ਮਿਕਸਡ ਟੀਮ ਵਰਗ ’ਚ ਸੋਨ ਤਗਮਾ ਹਾਸਲ ਕੀਤਾ ਹੈ। ਇਸ ਭਾਰਤੀ ਜੋੜੀ ਨੇ ਫਾਈਨਲ ਵਿੱਚ ਕਜ਼ਾਖਸਤਾਨ ਦੀ ਓਗਲਾ ਪਨਾਰਿਨਾ ਅਤੇ ਅਲੈਗਜ਼ੈਂਡਰ ਯੇਚਸ਼ੇਂਕੋ ਦੀ ਜੋੜੀ ਨੂੰ 33-29 ਨਾਲ ਮਾਤ ਦਿੱਤੀ। ਸੂਚੀ ਵਿੱਚ ਸਿਖਰ ’ਤੇ ਚੱਲ ਰਹੇ ਭਾਰਤ ਦੇ ਨਾਂ ਹੁਣ ਸੱਤ ਸੋਨ ਤਗਮੇ ਹੋ ਗਏ ਹਨ। 20 ਸਾਲ ਦੀ ਗਨੀਮਤ ਇਸ ਤੋਂ ਪਹਿਲਾਂ ਕਾਂਸੇ ਦਾ ਤਗਮਾ ਜਿੱਤ ਕੇ ਵਿਸ਼ਵ ਕੱਪ ਦੇ ਸਕੀਟ ਮੁਕਾਬਲੇ ਵਿੱਚ ਕੋਈ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਸੀ। -ਪੀਟੀਆਈ