ਟੋਕੀਓ, 23 ਜੁਲਾਈ
ਓਲੰਪਿਕਸ ਵਿੱਚ ਪੰਜ ਸਾਲ ਪਹਿਲਾਂ ਚਾਂਦੀ ਦਾ ਤਗਮਾ ਜਿੱਤਣ ਵਾਲੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਸ਼ਨਿਚਰਵਾਰ ਨੂੰ ਇਥੇ ਸ਼ੁਰੂ ਹੋਣ ਵਾਲੇ ਬੈਡਮਿੰਟਨ ਮੁਕਾਬਲਿਆਂ ਵਿੱਚ ਭਾਰਤ ਦੀ ਸੋਨ ਤਗਮਾ ਜਿੱਤਣ ਦੀ ਮੁਹਿੰਮ ਦੀ ਅਗਾਵਾਈ ਕਰੇਗੀ।
ਵੇਟਲਿਫਟਿੰਗ: ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਤੋਂ ਇਥੇ ਟੋਕੀਓ ਵਿੱਚ ਤਗਮਾ ਜਿੱਤਣ ਦੀ ਆਸ ਹੈ। ਉਹ ਇਥੇ ਰੀਓ ਓਲੰਪਿਕਸ ਦਾ ਮਾੜਾ ਪ੍ਰਦਰਸ਼ਨ ਭੁਲਾ ਕੇ ਇਤਿਹਾਸ ਲਿਖਣ ਦੀ ਕੋਸ਼ਿਸ਼ ਕਰੇਗੀ। ਉਹ ਭਾਰਤ ਲਈ 49 ਕਿਲੋ ਵਰਗ ਵਿੱਚ ਸੋਨ ਤਗਮੇ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ।
ਮੁੱਕੇਬਾਜ਼ੀ: ਤਜ਼ਰਬੇਕਾਰ ਮੁੱਕੇਬਾਜ਼ ਵਿਕਾਸ ਕ੍ਰਿਸ਼ਨ (69 ਕਿਲੋ) ਸ਼ਨਿਚਰਵਾਰ ਭਾਰਤੀ ਮੁੱਕੇਬਾਜ਼ੀ ਮੁਹਿੰਮ ਦੀ ਸ਼ੁਰੂਆਤ ਕਰਨਗੇ।