ਬੈਂਕਾਕ, 21 ਮਈ
ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਅੱਜ ਇੱਥੇ ਸੈਮੀਫਾਈਨਲ ਵਿੱਚ ਓਲੰਪਿਕ ਚੈਂਪੀਅਨ ਚੇਨ ਯੂ ਫੇਈ ਤੋਂ ਸਿੱਧੇ ਗੇਮਾਂ ਵਿੱਚ ਹਾਰ ਕੇ ਥਾਈਲੈਂਡ ਓਪਨ ਤੋਂ ਬਾਹਰ ਹੋ ਗਈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਦਾ ਥਾਈਲੈਂਡ ਓਪਨ ਟੂਰਨਾਮੈਂਟ ‘ਚ ਅੱਜ ਸਫ਼ਰ ਖ਼ਤਮ ਹੋ ਗਿਆ। ਉਹ ਇਹ ਮੁਕਾਬਲਾ 43 ਮਿੰਟ ‘ਚ 17-21, 16-21 ਨਾਲ ਹਾਰੀ।