ਨਵੀਂ ਦਿੱਲੀ: ਇਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਅੱਜ ਭਾਰਤ ਦੇ ਵਿਜੈਵੀਰ ਸਿੱਧੂ ਤੇ ਤੇਜਸਵਨੀ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਸ਼ਰਤ ਟੀਮ ਮੁਕਾਬਲੇ ਵਿੱਚ ਸੋਨ ਤਗਮੇ ਹਾਸਲ ਕੀਤੇ। ਫਾਈਨਲ ਮੁਕਾਬਲਾ ਭਾਰਤੀ ਜੋੜੀਆਂ ਵਿਚਾਲੇ ਸੀ, ਜਿਸ ਵਿੱਚ ਵਿਜੈਵੀਰ ਤੇ ਤੇਜਸਵਨੀ ਦੀ ਜੋੜੀ ਨੇ ਗੁਰਪ੍ਰੀਤ ਸਿੰਘ ਅਤੇ ਅਭੀਦਿਨਆ ਅਸ਼ੋਕ ਪਾਟਿਲ ਦੀ ਜੋੜੀ ਨੂੰ 9-1 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਵਿਜੈਵੀਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਭਾਰਤੀ ਟੀਮ 13 ਸੋਨੇ, ਅੱਠ ਚਾਂਦੀ ਤੇ ਛੇ ਕਾਂਸੀ ਦੇ ਤਗਮੇ ਜਿੱਤ ਕੇ ਕੁੱਲ 27 ਤਗਮਿਆਂ ਨਾਲ ਸੂਚੀ ਦੇ ਸਿਖਰਲੇ ਸਥਾਨ ’ਤੇ ਹੈ। -ਪੀਟੀਆਈ