ਰਾਂਚੀ (ਝਾਰਖੰਡ): 40ਵੀਂ ਸੀਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ (ਰੀਕਰਵ ਅਤੇ ਕੰਪਾਊਂਡ) 2 ਅਕਤੂਬਰ ਤੋਂ ਜਮਸ਼ੇਦਪੁਰ (ਝਾਰਖੰਡ) ਵਿੱਚ ਸ਼ੁਰੂ ਹੋਵੇਗੀ। ਟਾਟਾ ਤੀਰਅੰਦਾਜ਼ੀ ਅਕਾਦਮੀ ’ਚ ਇਹ ਚੈਂਪੀਅਨਸ਼ਿਪ ਅਕਾਦਮੀ ਦੀ 25ਵੇਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸੂੁਬਿਆਂ ਅਤੇ ਖੇਡ ਕੰਟਰੋਲ/ਪ੍ਰਮੋਸ਼ਨ ਬੋਰਡਾਂ ਦੀਆਂ 40 ਟੀਮਾਂ ਦੇ 950 ਤੋਂ ਵੱਧ ਤੀਰਅੰਦਾਜ਼ ਹਿੱਸਾ ਲੈਣਗੇ। ਸੀਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ ਤਿੰਨ ਪੜਾਵਾਂ ’ਚ ਕਰਵਾਈ ਜਾਵੇਗੀ, ਜਿਸ ਦਾ ਉਦਘਾਟਨ ਭਾਰਤੀ ਤੀਰਅੰਦਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਰਜੁਨ ਮੁੰਡਾ ਕਰਨਗੇ। -ਪੀਟੀਆਈ