ਨਵੀਂ ਦਿੱਲੀ: ਪੈਰਾਲੰਪਿਕ ਕਮੇਟੀ ਆਫ ਇੰਡੀਆ ਨੇ ਅੱਜ ਟੋਕੀਓ ਓਲੰਪਿਕ ਲਈ 24 ਮੈਂਬਰੀ ਅਥਲੈਟਿਕ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਜੈਵਲਿਨ ਥ੍ਰੋਅਰ ਦੇਵੇਂਦਰ ਝਾਜੜੀਆ ਅਤੇ ਹਾਈ ਜੰਪਰ ਮਰੀਅੱਪਨ ਥਾਂਗਵੇਲੂ ਸਮੇਤ ਉਹ ਖਿਡਾਰੀ ਸ਼ਾਮਲ ਹਨ ਜਿਨ੍ਹਾਂ ਨੇ ਸਾਲ 2016 ਦੇ ਰੀਓ ਓਲੰਪਿਕਸ ਦੇ ਜੈਵਲਿਨ ਥਰੋਅ ਐਫ46 ਮੁਕਾਬਲੇ ਅਤੇ ਹਾਈ ਜੰਪ ਟੀ-42 ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ ਸਨ। ਇਸੇ ਤਰ੍ਹਾਂ ਵਿਸ਼ਵ ਪੱਧਰੀ ਪੈਰਾ ਅਥਲੀਟ ਸੰਦੀਪ ਚੌਧਰੀ ਅਤੇ ਸੁਮੀਤ ਟੋਕੀਓ ਲਈ ਚੁਣੀ ਗਈ ਟੀਮ ਦਾ ਹਿੱਸਾ ਹੋਣਗੇ। -ਪੀਟੀਆਈ