ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 6 ਅਪਰੈਲ
ਨੇੜਲੇ ਪਿੰਡ ਢੇਲਪੁਰ ਦੇ ਪੈਰਾਵੋਲਿਕ ਸਕੇਟਿੰਗ ਰਿੰਗ ਵਾਲੇ ਸਟੇਡੀਅਮ ਵਿਚ ਰੋਲਰ ਸਕੇਟਿੰਗ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ 58ਵੀਂ ਕੌਮੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੇ ਸੱਤ ਸਾਲਾ ਉਮਰ ਵਰਗ ਵਾਲੇ ਮੁਕਾਬਲਿਆਂ ਵਿੱਚ ਤਾਮਿਲਨਾਡੂ ਦੀ ਝੰਡੀ ਰਹੀ। ਅੱਜ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਫੈਡਰੇਸ਼ਨ ਦੇ ਪ੍ਰਧਾਨ ਤੁਲਸੀ ਅਗਰਵਾਲ, ਜਨਰਲ ਸਕੱਤਰ ਨਰੇਸ਼ ਕੁਮਾਰ ਨੇ ਇਨਾਮ ਵੰਡੇ। 11 ਅਪਰੈਲ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ 26 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਪ੍ਰਿੰਸੀਪਲ ਨਸੀਬ ਸਿੰਘ ਸੇਵਕ ਨੇ ਦੱਸਿਆ ਕਿ ਅੰਡਰ 7 ਸਾਲ ਲੜਕਿਆਂ ਦੇ ਕੈਡਿਟ 1000 ਮੀਟਰ ਦੇ ਮੁਕਾਬਲੇ ਵਿਚ ਤਾਮਿਲਨਾਡੂ ਦੇ ਵੀਵਾਨ ਚੌਰੀਆ ਨੇ ਪਹਿਲਾ ਤੇ ਲੜਕੀਆਂ ਵਿੱਚ ਤਾਮਿਲਨਾਡੂ ਦੀ ਨਿਡਰਸਾਨਾ ਐਸਪੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 9 ਸਾਲ ਲੜਕਿਆਂ ਦੇ ਮੁਕਾਬਲੇ ਵਿਚ ਕਰਨਾਟਕ ਦੇ ਸਮਰਥ ਸਾਜਨ ਨੇ ਪਹਿਲਾ ਤੇ ਲੜਕੀਆਂ ਦੇ ਮੁਕਾਬਲੇ ਵਿਚ ਕਰਨਾਟਕ ਦੀ ਮੋਨੀਸਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਅੰਡਰ 11 ਸਾਲ ਲੜਕਿਆਂ ਵਿਚ ਪੁਡੂਚੇਰੀ ਦੇ ਥਾਨੀਸ ਨੇ ਪਹਿਲਾ ਤੇ ਲੜਕੀਆਂ ਦੇ ਮੁਕਾਬਲੇ ਵਿਚ ਕਰਨਾਟਕ ਦੀ ਕੋਸੂਮਾ ਐਸ ਗੋਵਡਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਹਜ਼ਾਰ ਮੀਟਰ 11 ਤੋਂ 14 ਸਾਲ ਸਬ ਜੂਨੀਅਰ ਮੁੰਡੇ ਅਦਯ ਪੁਜਾਰੇ ਮਹਾਂਰਾਸ਼ਟਰ ਅੱਵਲ ਤੇ ਲੜਕੀਆਂ ਵਿੱਚ ਪੂਰਬੀ ਚੱਢਾ ਕਰਨਾਟਕ ਅੱਵਲ ਰਹੀ। ਜੂਨੀਅਰ ਲੜਕੇ 14 ਤੋਂ 17 ਸਾਲ ਦੇ ਮੁਕਾਬਲਿਆਂ ਵਿੱਚ ਚੰਡੀਗੜ੍ਹ ਦਾ ਜਸ਼ਨਬੀਰ ਸਿੰਘ ਤੇ ਲੜਕੀਆਂ ਵਿੱਚ ਗੇਨੇਸਿਰੀ ਸੇਠ ਪਰਾਨਿਕਾ ਪੁਡੂਚੇਰੀ ਪਹਿਲੇ ਸਥਾਨ ’ਤੇ ਰਹੇ।
ਸੀਨੀਅਰ ਲੜਕੇ 17 ਸਾਲ ਤੋਂ ਵੱਧ ਬੀਰਿੰਦਰ ਸਿੰਘ ਪੰਜਾਬ, ਲੜਕੀਆਂ ਵਿੱਚ ਐੱਨਐੱਸ ਨਿਸ਼ਾਰਗਾ ਕਰਨਾਟਕਾ ਪਹਿਲੇ ਸਥਾਨ ਤੇ ਰਹੇ।