ਨਵੀਂ ਦਿੱਲੀ: ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਬੀਤੀ ਰਾਤ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ‘ਸਮੁੰਦਰਾਂ ਨੂੰ ਪਲਾਸਟਿਕ ਮੁਕਤ’ ਕਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਪਾਣੀ ’ਚ ਕਛੂਏ ਦੀ ਤਸਵੀਰ ਵਾਲੇ ਬੂਟ ਪਾਏ। ਉਹ ਪਹਿਲਾਂ ਵੀ ਸਮੁੰਦਰਾਂ ’ਚ ਪਲਾਸਟਿਕ ਪ੍ਰਦੂਸ਼ਨ ਦਾ ਮੁੱਦਾ ਉਠਾ ਚੁੱਕਿਆ ਹੈ। ਇਸ ਤੋਂ ਪਹਿਲਾਂ ਉਸ ਨੇ ਆਈਪੀਐੱਲ ਦੇ ਪਹਿਲੇ ਮੈਚ ਵਿੱਚ ‘ਇੱਕ ਸਿੰਙ ਵਾਲੇ ਗੈਂਡੇ’ ਦੀ ਤਸਵੀਰ ਵਾਲੇ ਬੂਟ ਪਾ ਕੇ ਇਸ ਲੋਪ ਹੋ ਰਹੀ ਜਾਤੀ ਨੂੰ ਬਚਾਉਣ ਦੀ ਅਪੀਲ ਕੀਤੀ ਸੀ। -ਪੀਟੀਆਈ