ਸਿਡਨੀ: ਆਸਟਰੇਲੀਆ ਦੀ ਕ੍ਰਿਕਟਰ ਸਾਰ੍ਹਾ ਐਲੇ ਨੇ ਵਿਮੈਨ ਬਿੱਗ ਬੈਸ਼ ਲੀਗ ਤੋਂ ਸੰਨਿਆਸ ਲੈ ਲਿਆ ਹੈ। ਇੰਸਟਾਗਰਾਮ ’ਤੇ ਜਾਣਕਾਰੀ ਦਿੰਦਿਆਂ ਐਲੇ ਨੇ ਦੱਸਿਆ ਕਿ ਉਸ ਨੇ ਸਿਡਨੀ ਸਿਕਸਰ ਵੱਲੋਂ ਪਿਛਲੇ ਹਫਤੇ ਹੀ ਆਖਰੀ ਮੈਚ ਖੇਡਿਆ ਸੀ। ਇਸ ਟੂਰਨਾਮੈਂਟ ਦੇ ਫਾਈਨਲ ਵਿਚ ਸਿਡਨੀ ਸਿਕਸਰ ਕੁਆਈਫਾਈ ਨਹੀਂ ਕਰ ਸਕੇ ਸਨ। 36 ਸਾਲਾ ਐਲੇ ਨੇ ਆਸਟਰੇਲੀਆ ਵੱਲੋਂ ਇਕ ਦਿਨਾ ਤੇ ਟੀ-20 ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਸ ਨੇ ਬਿੱਗ ਬੈਸ਼ ਦੇ ਸਾਰੇ ਛੇ ਅਡੀਸ਼ਨ ਖੇਡੇ ਹਨ। -ਆਈਏਐਨਐਸ