ਟੋਕੀਓ, 31 ਜੁਲਾਈਡਿਸਕਸ ਥ੍ਰੋੋਅਰ ਕਮਲਪ੍ਰੀਤ ਕੌਰ ਬੱਲ ਟੋਕੀਓ ਕੁਆਲੀਫਿਕੇਸ਼ਨ ਗੇੜ ‘ਚ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ‘ਚ ਪਹੁੰਚ ਗਈ, ਜਦਕਿ ਅਨੁਭਵੀ ਸੀਮਾ ਪੂਨੀਆ ਬਾਹਰ ਹੋ ਗਈ। 25 ਸਾਲਾ ਕਮਲਪ੍ਰੀਤ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦਾ ਥ੍ਰੋਅ ਕੀਤਾ, ਜੋ ਕੁਆਲੀਫਿਕੇਸ਼ਨ ਮਾਰਕ ਵੀ ਸੀ। ਉਹ 64 ਮੀਟਰ ਜਾਂ ਇਸ ਤੋਂ ਵੱਧ ਥ੍ਰੋਅ ਕਰਨ ਵਾਲੀ ਕੁਆਲੀਫਿਕੇਸ਼ਨ ਵਿੱਚ ਸਿਖਰ ‘ਤੇ ਰਹਿਣ ਵਾਲੀ ਅਮਰੀਕਾ ਦੀ ਵੈਲਰੀ ਆਲਮੈਨ ਤੋਂ ਇਲਾਵਾ ਇਕਲੌਤੀ ਖਿਡਾਰੀ ਸੀ। ਫਾਈਨਲ 2 ਅਗਸਤ ਨੂੰ ਹੋਵੇਗਾ।