ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 19 ਮਾਰਚ
ਪੰਜਾਬ ਹੈਂਡਬਾਲ ਐਸੋਸੀਏਸ਼ਨ ਵੱਲੋਂ 21 ਮਾਰਚ ਨੂੰ ਸਵੇਰੇ 11 ਵਜੇ ਸਾਈ ਸੈਂਟਰ ਮਸਤੂਆਣਾ ਸਾਹਿਬ(ਸੰਗਰੂਰ) ਵਿੱਚ ਕੌਮੀ ਜੂਨੀਅਰ ਹੈਂਡਬਾਲ ਚੈਪੀਅਨਸ਼ਿਪ(ਲੜਕੀਆਂ) ਟੀਮ ਲਈ ਟ੍ਰਾਇਲ ਲਏ ਜਾ ਰਹੇ ਹਨ। ਐਸੋਸੀਏਸ਼ ਨੇ ਬੁਲਾਰੇ ਡਾ. ਜਤਿੰਦਰ ਦੇਵ ਨੇ ਦੱਸਿਆ ਕਿ ਟ੍ਰਾਇਲਾਂ ਵਿੱਚ ਸਿਰਫ਼ ਉਹੀ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ, ਜਿਨ੍ਹਾਂ ਦਾ ਜਨਮ 1 ਜਨਵਰੀ 2001 ਜਾਂ ਉਸ ਤੋਂ ਬਾਅਦ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਚੁਣੀਆਂ ਖਿਡਾਰਨਾਂ 31 ਮਾਰਚ ਤੋਂ 4 ਅਪਰੈਲ ਤੱਕ ਹੈਦਰਾਬਾਦ ਵਿੱਚ ਹੋ ਰਹੀ 43ਵੀਂ ਜੂਨੀਅਰ (ਲੜਕੀਆਂ) ਕੌਮੀ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਟ੍ਰਾਇਲਾਂ ਵਿੱਚ ਹਿੱਸਾ ਲੈਣ ਸਬੰਧੀ ਖਿਡਾਰਨਾਂ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਕੋਵਿਡ-19 ਨਿਯਮਾਂ ਦੀ ਪਾਲਣਾ ਲਾਜ਼ਮੀ ਹੈ। ਚੁਣੇ ਖਿਡਾਰਨਾਂ ਲਈ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਾਉਣਾ ਲਾਜ਼ਮੀ ਹੈ। ਉਹੀ ਟੀਮ ਨਾਲ ਜਾਣਗੀਆਂ, ਜਿਨ੍ਹਾਂ ਦੀ ਰਿੋਪਰਟ ਨੈਗੇਟਿਵ ਆਵੇਗੀ।