ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਉਰਮਿਲਾ ਮਾਤੋਂਡਕਰ ਅਤੇ ਰਾਹੁਲ ਢੋਲਕੀਆ ਨੇ ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਦਿਖਾਈ ਸ਼ਾਨਦਾਰ ਖੇਡ ਦੀ ਤਾਰੀਫ਼ ਕੀਤੀ ਹੈ। ਖਾਨ ਨੇ ਕਿਹਾ ਕਿ ਭਾਵੇਂ ਗ੍ਰੇਟ ਬਿ੍ਰਟੇਨ ਖ਼ਿਲਾਫ਼ ਹਾਰ ਨਿਰਾਸ਼ ਕਰਨ ਵਾਲੀ ਹੈ ਪਰ ਫਿਰ ਵੀ ਦੇਸ਼ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਕਿਹਾ ਕਿ ਉਹ ਭਾਰਤੀ ਮਹਿਲਾ ਹਾਕੀ ਟੀਮ ਦੇ ਸਫ਼ਰ ਨੂੰ ਸਲਾਮ ਕਰਦੀ ਹੈ। ਇਸੇ ਤਰ੍ਹਾਂ ਰਾਹੁਲ ਢੋਲਕੀਆ ਨੇ ਕਿਹਾ ਕਿ ਉਸ ਲਈ ਟੀਮ ਜੇਤੂ ਹੈ। ਅਦਾਕਾਰਾ ਸਾਗਰਿਕਾ ਘਟਗੇ ਤੇ ਅਦਾਕਾਰ ਗੁਲਸ਼ਨ ਦੇਵੱਈਆ ਨੇ ਵੀ ਟੀਮ ਦੀ ਪੇਸ਼ਕਾਰੀ ਨੂੰ ਬਾਕਮਾਲ ਦੱਸਿਆ। ਉਨ੍ਹਾਂ ਕਿਹਾ ਕਿ ਉਹ ਭਾਰਤੀ ਮਹਿਲਾ ਟੀਮ ਦਾ ਅਗਲਾ ਟੂਰਨਾਮੈਂਟ ਦੇਖਣ ਲਈ ਬੇਤਾਬ ਹਨ। -ਪੀਟੀਆਈ