ਪ੍ਰਦਰਸ਼ਨਕਾਰੀਆਂ ਵੱਲੌਂ ਓਲੰਪਿਕ ਖੇਡਾਂ ਰੱਦ ਕਰਨ ਦੀ ਮੰਗ

ਪ੍ਰਦਰਸ਼ਨਕਾਰੀਆਂ ਵੱਲੌਂ ਓਲੰਪਿਕ ਖੇਡਾਂ ਰੱਦ ਕਰਨ ਦੀ ਮੰਗ

ਟੋਕੀਓ ਵਿੱਚ ਵੀਰਵਾਰ ਨੂੰ ਇਕ ਮੁਟਿਆਰ ਚਿਹਰੇ ’ਤੇ ਮਾਸਕ ਪਾ ਕੇ ਓਲੰਪਿਕ 2020 ਦੇ ਲੱਗੇ ਬੈਨਰ ਅੱਗੋਂ ਦੀ ਲੰਘਦੀ ਹੋਈ। ਟੋਕੀਓ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਕਰਕੇ ਖੇਡ ਮਹਾਕੁੰਭ ਨੂੰ ਰੱਦ ਕੀਤੇ ਜਾਣ ਦੀਆਂ ਸੁਰਾਂ ਉੱਠ ਰਹੀਆਂ ਹਨ। ਸਥਾਨਕ ਲੋਕਾਂ ਨੂੰ ਖ਼ਦਸ਼ਾ ਹੈ ਕਿ ਵੱਖ ਵੱਖ ਮੁਲਕਾਂ ਦੇ ਖਿਡਾਰੀਆਂ ਦੀ ਆਮਦ ਨਾਲ ਦੇਸ਼ ਵਿੱਚ ਕੋਵਿਡ-19 ਲਾਗ ਦਾ ਕੋਈ ਨਵਾਂ ਰੂਪ ਵੀ ਦਾਖ਼ਲ ਹੋ ਸਕਦਾ ਹੈ। -ਫੋਟੋ: ਰਾਇਟਰਜ਼

ਟੋਕੀਓ: ਟੋਕੀਓ ਦੇ ਨੀਮ ਸ਼ਹਿਰੀ ਇਲਾਕੇ ਵਿੱਚ ਦੋ ਦਰਜਨ ਪ੍ਰਦਰਸ਼ਨਕਾਰੀਆਂ ਨੇ ਓਲੰਪਿਕ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਖੇਡਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸਥਾਨਕ ਨਿਵਾਸੀਆਂ ਨੇ ਟੋਕੀਓ ਦੇ ਪੱਛਮ ਵਿੱਚ ਚੋਫੂ ਸਟੇਸ਼ਨ ਨੇੜੇ ਪ੍ਰਦਰਸ਼ਨ ਕੀਤਾ। ਇਥੇ ਕੁਝ ਖੇਡ ਕੰਪਲੈਕਸ ਵੀ ਹਨ, ਜਿੱਥੇ ਓਲੰਪਿਕ ਖੇਡਾਂ ਹੋਣੀਆਂ ਹਨ। ਜਾਪਾਨ ਵਿੱਚ ਕੁਝ ਲੋਕ ਸ਼ੁਰੂ ਤੋਂ ਓਲੰਪਿਕ ਖੇਡਾਂ ਕਰਵਾੲੇ ਜਾਣ ਦਾ ਵਿਰੋਧ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਖੇਡ ਮਹਾਕੁੰਭ ਲਈ ਹਰੀ ਝੰਡੀ ਦਿੱਤੀ ਗਈ। ਮੁਲਕ ਦਾ ਸਿਹਤ ਭਾਈਚਾਰਾ ਵੀ ਖੇਡਾਂ ਖਿਲਾਫ਼ ਸੀ। ਖਾਸ ਕਰਕੇ ਪਿਛਲੇ ਮਹੀਨੇ ਯੁਗਾਂਡਾ ਦੇ ਖੇਡ ਦਲ ਦੇ ਦੋ ਮੈਂਬਰਾਂ ਵਿੱਚ ਡੈਲਟਾ ਵਾਇਰਸ ਦਾ ਰੂਪ ਪਾਏ ਜਾਣ ਮਗਰੋਂ ਇਹ ਫ਼ਿਕਰ ਹੋਰ ਵੱਧ ਗਈ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All