ਨਵੀਂ ਦਿੱਲੀ: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਹਰਲੀਨ ਕੌਰ ਦਿਓਲ ਵੱਲੋਂ ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਖੇਡੇ ਟੀ-20 ਮੈਚ ਦੌਰਾਨ ਲਏ ‘ਕਮਾਲ’ ਦੇ ਕੈਚ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇਸ 23 ਸਾਲਾ ਖਿਡਾਰਨ ਵੱਲੋਂ ਇੰਗਲੈਂਡ ਦੀ ਬੱਲੇਬਾਜ਼ ਐਮੀ ਜੈਕਸਨ ਦੇ ਬਾਊਂਡਰੀ ’ਤੇ ਲਏ ਕੈਚ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਪ੍ਰਧਾਨ ਮੰਤਰੀ ਨੇ ਲਿਖਿਆ, ‘‘ਸ਼ਾਨਦਾਰ, ਸ਼ਾਬਾਸ਼।’’ ਉਧਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਹਰਲੀਨ ਦੇ ਇਸ ਕਮਾਲ ਨੂੰ ‘ਸਾਲ ਦਾ ਕੈਚ’ ਕਰਾਰ ਦਿੱਤਾ ਹੈ। -ਏਜੰਸੀ