ਟੋਕੀਓ, 25 ਅਗਸਤ
ਭਾਰਤੀ ਟੇਬਲ ਟੈਨਿਸ ਖਿਡਾਰਨਾਂ ਭਾਵਿਨਾਬੇਨ ਪਟੇਲ ਅਤੇ ਸੋਨਲਬੇਨ ਮਨੂਭਾਈ ਪਟੇਲ ਨੂੰ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਬੁੱੱਧਵਾਰ ਨੂੰ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਹਾਰ ਦਾ ਮੂੰਹ ਦੇਖਣਾ ਪਿਆ। ਔਰਤਾਂ ਦੇ ਦਰਜਾ ਤਿੰਨ ਵਰਗ ਵਿੱਚ ਹਿੱਸਾ ਲੈ ਰਹੀ ਸੋਨਲਬੇਨ ਪਹਿਲੀਆਂ ਤਿੰਨ ਗੇਮਾਂ ਵਿੱਚ ਅੱਗੇ ਸੀ ਪਰ ਉਸ ਮਗਰੋਂ ਉਸ ਦੀ ਲੈਅ ਵਿਗੜ ਗਈ ਅਤੇ ਉਹ ਵਿਸ਼ਵ ਦੀ ਚੌਥੇ ਨੰਬਰ ਦੀ ਚੀਨੀ ਖਿਡਾਰਨ ਤੇ ਰੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਲੀ ਕੁਆਨ ਤੋਂ 11-9, 3-11, 17-15, 7-11, 4-11 ਨਾਲ ਹਾਰ ਗਈ। ਉਧਰ, ਭਾਵਿਨਾਬੇਨ ਚੀਨ ਦੀ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਝੋਅ ਯਿੰਗ ਦੇ ਸਾਹਮਣੇ ਖਾਸ ਚੁਣੌਤੀ ਨਾ ਪੇਸ਼ ਕਰ ਸਕੀ। -ਪੀਟੀਆਈ