ਟੋਕੀਓ, 26 ਅਗਸਤ
ਭਾਰਤੀ ਖਿਡਾਰਨ ਭਾਵਿਨਾਬੇਨ ਪਟੇਲ ਵੀਰਵਾਰ ਨੂੰ ਇਥੇ ਗਰੇਟ ਬ੍ਰਿਟੇਨ ਦੀ ਮੇਗਾਨ ਸ਼ੈਕਲਟਨ ’ਤੇ 3-1 ਦੀ ਜਿੱਤ ਨਾਲ ਟੋਕੀਓ ਪੈਰਾਲੰਪਿਕ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ ਮਹਿਲਾ ਸਿੰਗਲ ਕਲਾਸ-4 ਦੇ ਨਾਕ-ਆਊਟ ਦੌਰ ਵਿੱਚ ਪਹੁੰਚ ਗਈ ਹੈ। ਭਾਰਤ ਦੀ ਇਸ 34 ਵਰ੍ਹਿਆਂ ਦੀ ਖਿਡਾਰਨ ਨੇ ਵਿਸ਼ਵ ਦੀ ਨੌਵੇਂ ਨੰਬਰ ਦੀ ਖਿਡਾਰਨ ਨੂੰ 41 ਮਿੰਟ ਚਲੇ ਮੈਚ ਵਿਚ 11-7, 9-11, 17-15 ਤੇ 13-11 ਦੇ ਫਰਕ ਨਾਲ ਹਰਾਇਆ। ਵਿਸ਼ਵ ਦੀ 12 ਨੰਬਰ ਵਾਲੀ ਇਸ ਭਾਰਤੀ ਖਿਡਾਰਨ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ। ਉਸ ਨੇ ਪਹਿਲੀ ਗੇਮ 8 ਮਿੰਟਾਂ ਵਿੱਚ ਜਿੱਤੀ ਪਰ ਸ਼ੈਕਲਟਨ ਨੇ ਦੂਸਰੀ ਗੇਮ ਜਿੱਤ ਕੇ ਚੰਗੀ ਵਾਪਸੀ ਕੀਤੀ। ਇਸ ਤੋਂ ਬਾਅਦ ਦੋਨਾਂ ਨੇ ਆਪਣੀ ਜਾਨ ਲਗਾ ਦਿੱਤੀ ਪਰ ਭਾਵਿਨਾਬੇਨ ਪਟੇਲ ਨੇ ਮਹੱਤਵਪੂਰਨ ਮੌਕਿਆਂ ’ਤੇ ਅੰਕ ਬਣਾਏ ਤੇ ਜਿੱਤ ਹਾਸਲ ਕੀਤੀ। ਭਾਵਿਨਾਬੇਨ ਦੀ ਇਸ ਟੂਰਟਾਮੈਂਟ ਵਿੱਚ ਪਹਿਲੀ ਜਿੱਤ ਹੈ ਕਿਉਂਕਿ ਉਹ ਪਹਿਲੇ ਮੈਚ ਵਿੱਚ ਚੀਨੀ ਖਿਡਾਰਨ ਝੋਓ ਯਿੰਗ ਤੋਂ 0-3 ਨਾਲ ਹਾਰ ਗਈ ਸੀ। ਭਾਵਿਨਾਬੇਨ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹਨ ਤੇ ਉਹ ਝੋਓ ਯਿੰਗ ਨਾਲ ਨਾਕ-ਆਊਟ ਰਾਊਂਡ ਵਿੱਚ ਪਹੁੰਚ ਗਈ ਹੈ। -ਪੀਟੀਆਈ