ਮਹਿੰਦਰ ਕੌਰ ਮੰਨੂ
ਸੰਗਰੂਰ, 19 ਜਨਵਰੀ
ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਸੰਗਰੂਰ ਵੱਲੋਂ 22ਵੀਂ ਜ਼ਿਲ੍ਹਾ ਓਪਨ ਮੁੰਡੇ ਅਤੇ ਕੁੜੀਆਂ ਦੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਪੁਲੀਸ ਲਾਈਨ ਸੰਗਰੂਰ ’ਚ ਕਰਵਾਈ ਗਈ। ਇਸ ਵਿਚ 17 ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਖਿਡਾਰੀਆਂ ਦੀ ਕਰਵਾਈ ਗਈ ਚੈਂਪੀਅਨਸ਼ਿਪ ਦੀ ਸ਼ੁਰੂਆਤ ਜ਼ਿਲ੍ਹਾ ਪੁਲੀਸ ਮੁਖੀ ਵਿਵੇਕ ਸੋਨੀ ਨੇ ਕਰਦਿਆਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ| ਸਕੇਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਓਪੀ ਅਰੋੜਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਵਾਈ| ਇਸ ਸਮੇਂ ਸਕੇਟਿੰਗ ਕੋਚ ਅਤੇ ਚੈਪੀਅਨਸ਼ਿਪ ਦੇ ਪ੍ਰਬੰਧਕ ਸਕੱਤਰ ਰਮੇਸ਼ ਕੁਮਾਰ ਨੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੋਨੀ ਨੂੰ ਰੋਲਰ ਹਾਕੀ ਮੈਦਾਨ ਜੋ ਲਗਭਗ 20 ਸਾਲ ਪੁਰਾਣਾ ਹੈ, ਨੂੰ ਦੁਬਾਰਾ ਬਣਵਾਉਣ ਦੀ ਬੇਨਤੀ ਕੀਤੀ| ਇਸ ਸਮੇਂ ਸ੍ਰੀ ਸੋਨੀ ਨੇ ਇਹ ਮੈਦਾਨ ਜਲਦ ਬਣਵਾਉਣ ਦਾ ਭਰੋਸਾ ਦਿਵਾਇਆ| ਇਸ ਮੌਕੇ 11 ਤੋਂ 14 ਸਾਲ ਰਿੰਕ ਰੇਸ ਵਿਚ 6, 100 ਮੀਟਰ ਮੁੰਡਿਆਂ ਵਿਚ ਪਹਿਲਾ ਸਥਾਨ ਯੁਵਰਾਜ ਸਿੰਘ, ਦੂਜਾ ਸੁਖਦੀਪ ਸਿੰਘ, ਰਿੰਕ ਰੇਸ 3, 14 ਤੋਂ 17 ਸਾਲ ਮੁੰਡਿਆਂ ’ਚੋਂ ਪਹਿਲਾ ਸਥਾਨ ਜਸ਼ਨਪ੍ਰੀਤ ਸਿੰਘ ਅਤੇ ਦੂਜਾ ਅਰਸ਼ਦੀਪ ਸਿੰਘ ਨੇ ਹਾਸਲ ਕੀਤਾ| ਰਿੰਕ ਰੇਸ-3, 17 ਸਾਲ ਤੋਂ ਵੱਧ ਮੁੰਡਿਆਂ ਵਿਚ ਪਹਿਲਾ ਸਥਾਨ ਡਿਕਿਨ ਮਿੱਤਲ ਅਤੇ ਦੂਜਾ ਸਥਾਨ ਬਰਿੰਦਰ ਸਿੰਘ ਨੇ ਪ੍ਰਾਪਤ ਕੀਤਾ| ਰੋਡ ਰੇਸ-2 ਲੜਕੇ 1500 ਮੀਟਰ 11 ਤੋਂ 14 ਸਾਲ ’ਚ ਪਹਿਲਾ ਸਥਾਨ ਅੰਸ਼ਪ੍ਰੀਤ ਅਤੇ ਦੂਜਾ ਸਥਾਨ ਸਤਨਾਮ ਸਿੰਘ ਨੇ ਪ੍ਰਾਪਤ ਕੀਤਾ| ਇਸ ਮੌਕੇ ਰੇਡ ਰੇਸ-1 ਵਨ ਲੈਪ 11 ਤੋਂ 14 ਸਾਲ ਪਹਿਲਾਂ ਸਥਾਨ ਗੁਰਪ੍ਰੀਤ ਸ਼ਰਮਾ, ਦੂਜਾ ਸਥਾਨ ਸਤਨਾਮ ਸਿੰਘ ਨੇ ਪ੍ਰਾਪਤ ਕੀਤਾ| ਰੋਲਰ ਹਾਕੀ ਸਬ-ਜੂਨੀਅਰ (ਕੁਐਡ) ਲੜਕਿਆਂ ’ਚੋਂ ਪਹਿਲਾ ਸਥਾਨ ਪੁਲੀਸ ਸਪੋਰਟਸ ਕਲੱਬ ਨੇ 12-0 ਨਾਲ ਸੰਗਰੂਰ ਸਪੋਰਟਸ ਕਲੱਬ ਨੂੰ ਹਰਾ ਕੇ ਪ੍ਰਾਪਤ ਕੀਤਾ| ਇਸੇ ਤਰ੍ਹਾਂ ਜੂਨੀਅਰ ਲੜਕਿਆਂ ’ਚੋਂ ਜੀ.ਜੀ.ਐੱਸ. ਰੋਲਰ ਸਕੇਟਿੰਗ ਸੈਂਟਰ ਨੇ 7-0 ਨਾਲ ਪੁਲੀਸ ਸਪੋਰਟਸ ਕਲੱਬ ’ਤੇ ਜਿੱਤ ਪ੍ਰਾਪਤ ਕੀਤੀ| ਇਸ ਮੌਕੇ ਹੋਈ ਪੁਰਸ਼ ਹਾਕੀ ਇਨਲਾਈਨ ਵਿਚ ਪੁਲੀਸ ਸਪੋਰਟਸ ਕਲੱਬ-1 ਨੇ ਜੀ.ਜੀ.ਐੱਸ.-2 ਨੂੰ 12-4 ਨਾਲ ਹਰਾਇਆ| ਜੂਨੀਅਰ ਲੜਕੀਆਂ ਜੀਜੀਐੱਸ-1 ਨੇ ਜੀਜੀਐੱਸ-2 ਨੂੰ 8-2 ਗੋਲਾਂ ਨਾਲ ਹਰਾਇਆ| ਇਸ ਮੌਕੇ ਜ਼ਿਲ੍ਹਾ ਸਕੇਟਿੰਗ ਕੋਚ ਨਵਦੀਪ ਸਿੰਘ ਆਦਿ ਹਾਜ਼ਰ ਸਨ|