ਟੋਕੀਓ: ਓਲੰਪਿਕ ਲਈ ਜਾਪਾਨ ਪਹੁੰਚੇ ਸਰਬੀਅਨ ਰੋਇੰਗ ਟੀਮ ਦੇ ਇੱਕ ਮੈਂਬਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਾਪਾਨੀ ਏਜੰਸੀ ਕਿਓਦੋ ਨੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਖਿਡਾਰੀ ਨੂੰ ਟੋਕੀਓ ਦੇ ਹਨੇਡਾ ਹਵਾਈ ਅੱਡੇ ’ਤੇ ਹੀ ਅਲੱਗ ਕਰ ਦਿੱਤਾ ਗਿਆ। ਉਸ ਨਾਲ ਯਾਤਰਾ ਕਰ ਰਹੇ ਚਾਰ ਹੋਰ ਜਣਿਆਂ ਨੂੰ ਹਵਾਈ ਅੱਡੇ ਨੇੜਲੇ ਹੋਟਲ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸੈਂਟਰਲ ਜਾਪਾਨ ਦੇ ਨੈਂਟੋ ਵਿੱਚ ਅਭਿਆਸ ਕੈਂਪ ਵਿੱਚ ਹਿੱਸਾ ਲੈਣ ਜਾਣਾ ਸੀ, ਜੋ ਹੁਣ ਰੱਦ ਕੀਤਾ ਜਾ ਸਕਦਾ ਹੈ। -ਏਪੀ