ਨਵੀਂ ਦਿੱਲੀ, 10 ਜੁਲਾਈਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਓਲੰਪਿਕਸ ਵਿੱਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਟੋਕਿਓ ਪਹੁੰਚਣ ’ਤੇ ਭੁੱਖੇ ਭਾਣੇ ਇਮੀਗ੍ਰੇਸ਼ਨ ’ਤੇ ਲੰਮਾ ਸਮਾਂ ਇੰਤਜ਼ਾਰ ਕਰਨਾ ਪਏਗਾ। ਸ੍ਰੀ ਬੱਤਰਾ ਨੂੰ ਭਾਰਤੀ ਦਲ ਮੁਖੀ ਬੀਪੀ ਬੈਸ਼ਿਆ ਨੇ ਟੋਕਿਓ ਪਹੁੰਚਣ ’ਤੇ ਦੂਜੇ ਦੇਸ਼ਾਂ ਦੇ ਖਿਡਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਭਾਰਤੀਆਂ ਦਾ ਪਹਿਲਾ ਦਲ 17 ਜੁਲਾਈ ਨੂੰ ਰਵਾਨਾ ਹੋਵੇਗਾ। 120 ਤੋਂ ਵੱਧ ਖਿਡਾਰੀਆਂ ਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ। ਸ੍ਰੀ ਬੱਤਰਾ ਨੇ ਕਿਹਾ ਕਿ ਕਰੋਨਾ ਕਾਰਨ ਅਜਿਹੀਆਂ ਮੁਸ਼ਕਲਾਂ ਆ ਰਹੀਆਂ ਹਨ ਤੇ ਖਿਡਾਰੀਆਂ ਨੂੰ ਜਪਾਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।