ਬ੍ਰਿਸਬਨ (ਹਰਜੀਤ ਲਸਾੜਾ): ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਵਿੱਚ ਬ੍ਰਿਸਬਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੈੱਲ ਵੱਲੋਂ ਸਾਲਾਨਾ ਫੁਟਬਾਲ ਟੂਰਨਾਮੈਂਟ ਅਤੇ ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ ਬ੍ਰਿਸਬਨ ਤੇ ਮਾਝਾ ਯੂਥ ਕਲੱਬ ਬ੍ਰਿਸਬਨ ਦੇ ਸਹਿਯੋਗ ਨਾਲ ਮਰਹੂਮ ਫਲਾਈਂਗ ਸਿੱਖ ਮਿਲਖਾ ਸਿੰਘ ਦੀ ਯਾਦ ਵਿੱਚ ਅਥਲੈਟਿਕ ਮੀਟ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ 42 ਟੀਮਾਂ ਨੇ ਹਿੱਸਾ ਲਿਆ। ਫਾਈਨਲ ਵਿੱਚ ਬੀਪੀ ਸੀਸੀ ਕੈਲਮਵੇਲ ਦੀ ਟੀਮ ਨੇ ਨਿਊ ਫਾਰਮ ਪੰਜਾਬੀ ਕਲੱਬ ਦੀ ਟੀਮ ਨੂੰ ਹਰਾਇਆ। ਅਥਲੈਟਿਕ ਮੀਟ ’ਚ 100 ਮੀਟਰ ਦੌੜ ਵਿੱਚ ਗੁਰਜੰਟ ਸਿੰਘ ਪਹਿਲੇ, ਆਕਾਸ਼ਦੀਪ ਦੂਜੇ ਅਤੇ ਅਮਨਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-45 ਵਿੱਚ ਪਿੰਦਾ ਕਾਲਕਤ ਪਹਿਲੇ, ਹਰਪ੍ਰੀਤ ਗਿੱਲ ਦੂਜੇ ਅਤੇ ਗੁਰਜਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। 100 ਮੀਟਰ ਓਪਨ ਦੌੜ ਵਿੱਚ ਹੈਪੀ ਸਿੰਘ, ਡਾ. ਪ੍ਰਮਜੀਤ ਸਿੰਘ ਅਤੇ ਹਰਨਰਿੰਦਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਸਥਾਨਕ ਲੇਬਰ ਐੱਮ ਪੀ ਜੇਮਸ ਮਾਰਟਿਨ ਨੇ ਇਸ ਸਬੰਧੀ ਕਰਵਾਏ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਗਈ। ਸਮਾਜ-ਸੇਵੀ ਮਨਜੀਤ ਬੋਪਾਰਾਏ ਨੂੰ ਵੀ ਸਨਮਾਨਿਤ ਕੀਤਾ ਗਿਆ।