ਰੀਓ ਡੀ ਜੇਨੇਰੀਓ, 11 ਜੁਲਾਈ
ਲਿਓਨਲ ਮੈਸੀ ਦੀ ਅਰਜਨਟੀਨਾ ਟੀਮ ਨੇ ਸ਼ਨਿਚਰਵਾਰ ਨੂੰ ਬ੍ਰਾਜ਼ੀਲ ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਜਿੱਤਿਆ, ਜੋ 28 ਸਾਲਾਂ ਵਿਚ ਕੌਮੀ ਟੀਮ ਦਾ ਪਹਿਲਾ ਵੱਡਾ ਖ਼ਿਤਾਬ ਹੈ। ਨਾਲ ਹੀ ਟੀਮ ਦੇ ਨਾਲ ਸੁਪਰਸਟਾਰ ਫੁੱਟਬਾਲਰ ਮੈਸੀ ਦਾ ਇਹ ਪਹਿਲਾ ਵੱਡਾ ਅੰਤਰਰਾਸ਼ਟਰੀ ਖਿਤਾਬ ਹੈ। ਮੈਚ ਖ਼ਤਮ ਹੋਣ ਤੋਂ ਬਾਅਦ ਮੈਸੀ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਗੋਡਿਆਂ ਭਾਰ ਬੈਠ ਗਿਆ ਤੇ ਆਪਣਾ ਚਿਹਰਾ ਹੱਥਾਂ ਨਾਲ ਢੱਕ ਲਿਆ। ਇਸ ਤੋਂ ਬਾਅਦ ਟੀਮ ਦੇ ਜ਼ਿਆਦਾਤਰ ਖਿਡਾਰੀ ਜਸ਼ਨ ਮਨਾਉਣ ਲਈ ਉਸ ਵੱਲ ਭੱਜੇ ਅਤੇ ਉਸ ਨੂੰ ਹਵਾ ਵਿੱਚ ਉਛਾਲ ਦਿੱਤਾ। ਪੁਰਸਕਾਰ ਵੰਡ ਸਮਾਗਮ ਦੌਰਾਨ ਮੈਸੀ ਨੇ ਟਰਾਫੀ ਨੂੰ ਚੁੰਮਿਆਂ ਤੇ ਹਵਾ ਵਿੱਚ ਲਹਿਰਾਇਆ। ਮੈਚ ਦਾ ਇਕੋ ਇਕ ਗੋਲ 22ਵੇਂ ਮਿੰਟ ’ਚ ਐਂਜੇਲ ਡੀ ਮਾਰੀਆ ਨੇ ਕੀਤਾ।