ਬਿਊਨਸ ਆਇਰਸ, 10 ਸਤੰਬਰ
ਅਰਜਨਟੀਨਾ ਦਾ ਸਟਾਰ ਫੁਟਬਾਲਰ ਲਿਓਨਲ ਮੈਸੀ ਆਪਣੇ ਜ਼ਮਾਨੇ ਦੇ ਮਹਾਨ ਫੁਟਬਾਲਰ ਪੇਲੇ ਦੇ ਗੋਲਾਂ ਦਾ 50 ਸਾਲ ਪੁਰਾਣਾ ਰਿਕਾਰਡ ਤੋੜ ਕੇ ਕੌਮਾਂਤਰੀ ਫੁਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਦੱਖਣੀ ਅਮਰੀਕੀ ਬਣ ਗਿਆ ਹੈ। 34 ਸਾਲਾ ਮੈਸੀ ਨੇ ਵੀਰਵਾਰ ਨੂੰ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਵਿੱਚ ਅਰਜਨਟੀਨਾ ਦੀ ਬੋਲੀਵੀਆ ਉੱਤੇ 3-0 ਨਾਲ ਜਿੱਤ ਦੇ ਦੌਰਾਨ ਇਹ ਉਪਲਬਧੀ ਹਾਸਲ ਕੀਤੀ। ਮੈਸੀ ਨੇ ਮੈਚ ਵਿੱਚ ਹੈਟ੍ਰਿਕ ਮਾਰੀ ਅਤੇ ਹੁਣ ਉਸ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 79 ’ਤੇ ਪਹੁੰਚ ਗਈ ਹੈ, ਜੋ ਪੇਲੇ ਤੋਂ ਦੋ ਗੋਲ ਵੱਧ ਹਨ। ਮੈਸੀ ਨੇ ਅਰਜਨਟੀਨਾ ਲਈ 153 ਮੈਚ ਖੇਡੇ ਹਨ, ਜਦੋਂ ਕਿ ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ ਵਿੱਚ 77 ਗੋਲ ਕੀਤੇ ਹਨ।