ਚੇਨੱਂਈ, 13 ਅਪਰੈਲ
ਇਥੇ ਖੇਡੇ ਜਾ ਰਹੇ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਓਨ ਮੌਰਗਨ ਨੇ ਟਾਸ ਜਿੱਤਿਆ ਤੇ ਟੀ-20 ਮੈਚ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੇ ਇਸ ਮੈਚ ਵਿਚ ਕ੍ਰਿਸ ਲਿਨ ਦੀ ਥਾਂ ਕਵਿੰਟਨ ਡਿਕਾਕ ਨੂੰ ਖਿਡਾਇਆ ਹੈ ਜਦਕਿ ਕੋਲਕਾਤਾ ਨੇ ਇਸ ਮੈਚ ਵਿਚ ਕੋਈ ਤਬਦੀਲੀ ਨਹੀਂ ਕੀਤੀ। -ਪੀਟੀਆਈ