ਦੁਬਈ, 15 ਅਕਤੂਬਰ
ਇੰਡੀਅਨ ਪ੍ਰੀਮੀਅਰ ਲੀਗ-2021 ਦਾ ਫਾਈਨਲ ਮੁਕਾਬਲਾ ਅੱਜ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਾਲੇ ਹੋਇਆ। ਇਸ ਮੈਚ ਵਿਚ ਚੇਨੱਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਆਈਪੀਐੱਲ ਦੇ ਖ਼ਿਤਾਬ ’ਤੇ ਕਬਜ਼ਾ ਕੀਤਾ।
ਮੈਚ ਦੀ ਸ਼ੁਰੂਆਤ ਕੇਕੇਆਰ ਦੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਨਾਲ ਹੋਈ। ਇਸ ਦੌਰਾਨ ਚੇਨੱਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫਾਫ ਡੂ ਪਲੇਸਿਸ ਦੀਆਂ 86 ਦੌੜਾ ਅਤੇ ਸਿਖ਼ਰਲੇ ਕ੍ਰਮ ਦੇ ਹੋਰ ਬੱਲੇਬਾਜ਼ਾਂ ਦੇ ਵਧੀਆ ਯੋਗਦਾਨ ਸਦਕਾ ਤਿੰਨ ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ। ਪਹਿਲੇ ਵਿਕਟ ਲਈ ਵੈਂਕਟੇਸ਼ ਅਈਅਰ (50) ਤੇ ਸ਼ੁਭਮਨ ਗਿੱਲ (51) ਨੇ 91 ਦੌੜਾਂ ਜੋੜੀਆਂ। 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ ਸਿਰਫ਼ 165 ਦੌੜਾਂ ਹੀ ਬਣਾ ਸਕੀ।