ਨਵੀਂ ਦਿੱਲੀ, 13 ਜਨਵਰੀ
ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ੍ਰੀਕਾਂਤ ਸਮੇਤ ਸੱਤ ਭਾਰਤੀ ਖਿਡਾਰੀਆਂ ਨੂੰ ਕਰੋਨਾ ਹੋਣ ਤੋਂ ਬਾਅਦ ਇੰਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ। ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਤੜਕੇ ਇਹ ਐਲਾਨ ਕੀਤਾ, ਜਿਸ ਤੋਂ ਬਾਅਦ ਭਾਰਤੀ ਬੈਡਮਿੰਟਨ ਫੈਡਰੇਸ਼ਨ ਨੇ ਨਾਵਾਂ ਦਾ ਖੁਲਾਸਾ ਕੀਤਾ। ਸ੍ਰੀਕਾਂਤ ਤੋਂ ਇਲਾਵਾ ਅਸ਼ਵਨੀ ਪੋਨੱਪਾ, ਰਿਤਿਕਾ ਰਾਹੁਲ ਠਾਕਰ, ਤ੍ਰਿਸ਼ਾ ਜੌਲੀ, ਮਿਥੁਨ ਮੰਜੂਨਾਥ, ਸਿਮਰਨ ਅਮਨ ਸਿੰਘ ਅਤੇ ਖੁਸ਼ੀ ਗੁਪਤਾ ਪਾਜ਼ੇਟਿਵ ਨਿਕਲੇ।