ਅਲਮਾਟੀ: ਭਾਰਤ ਦਾ ਸਿਖਰਲਾ ਦਰਜਾ ਗਰੀਕੋ ਰੋਮਨ ਪਹਿਲਵਾਨ ਸੁਨੀਲ ਕੁਮਾਰ ਏਸ਼ੀਅਨ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਹਾਰ ਗਿਆ ਹੈ ਜਿਸ ਕਾਰਨ ਉਹ ਟੋਕੀਓ ਓਲੰਪਿਕ ਨਹੀਂ ਖੇਡ ਸਕੇਗਾ। ਇਸ ਮੁਕਾਬਲੇ ਵਿਚ ਸਿਰਫ ਫਾਈਨਲ ਵਿਚ ਪੁੱਜਣ ਵਾਲੇ ਪਹਿਲਵਾਨਾਂ ਨੂੰ ਹੀ ਓਲੰਪਿਕ ਕੋਟਾ ਮਿਲਦਾ ਹੈ ਪਰ ਪੰਜ ਭਾਰਤੀ ਅੰਤਿਮ ਚਾਰ ਪੜਾਆਂ ਵਿਚ ਹਾਰ ਕੇ ਬਾਹਰ ਹੋ ਗਏ ਹਨ। -ਪੀਟੀਆਈ