ਟੋਕੀਓ: ਘੋੜਸਵਾਰੀ ਵਿੱਚ ਭਾਰਤ ਦੀ ਇਕਮਾਤਰ ਚੁਣੌਤੀ ਫ਼ਵਾਦ ਮਿਰਜ਼ਾ ਅੱਜ ਕਰਾਸ ਕੰਟਰੀ ਮੁਕਾਬਲੇ ਮਗਰੋਂ 11.20 ਪੈਨਲਟੀ ਅੰਕਾਂ ਨਾਲ 22ਵੇਂ ਸਥਾਨ ’ਤੇ ਰਹੇ। ਸੋਮਵਾਰ ਨੂੰ ਵਿਅਕਤੀਗਤ ਸ਼ੋ ਜੰਪਿੰਗ ਕੁਆਲੀਫਾਇਰ ਵਿੱਚ ਚੰਗੇ ਪ੍ਰਦਰਸ਼ਨ ਨਾਲ ਮਿਰਜ਼ਾ ਤੇ ਉਨ੍ਹਾਂ ਦਾ ਘੋੜਾ ਸਿਗਨੋਰ ਮੇਡੀਕੋਟ ਸਿਖਰਲੇ 25 ਵਿੱਚ ਰਹਿ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਭਲਕੇ ਸ਼ਾਮ ਨੂੰ ਹੋਣ ਵਾਲੇ ਇਵੇਂਟਿੰਗ ਜੰਪਿੰਗ ਦੇ ਵਿਅਕਤੀਗਤ ਵਰਗ ਦੇ ਫਾਈਨਲ ਦਾ ਟਿਕਟ ਕਟਾ ਸਕਦੇ ਹਨ। ਮਿਰਜ਼ਾ ਦੇ ਕੁੱਲ 39.20 ਅੰਕ ਹਨ। ਉਨ੍ਹਾਂ ਸਿਰਫ਼ ਅੱਠ ਮਿੰਟਾਂ ਵਿੱਚ ਕੰਟਰੀ ਰਨ ਮੁਕੰਮਲ ਕੀਤਾ। ਘੋੜਦੌੜ ਕਰਾਸ ਕੰਟਰੀ ਦੇ ਵਿਅਕਤੀਗਤ ਵਰਗ ਵਿੱਚ ਇਕ ਘੋੜਸਵਾਰ ਨੂੰ ਸੱਤ ਮਿੰਟ 45 ਸਕਿੰਟ ਦੇ ਅੰਦਰ ਕੋਰਸ ਦਾ ਪੂਰਾ ਚੱਕਰ ਲਾਉਣਾ ਹੁੰਦਾ ਹੈ। -ਪੀਟੀਆਈ