ਮੈਲਬਰਨ, 27 ਦਸੰਬਰ ਕਪਤਾਨ ਅਜਿੰਕਿਆ ਰਹਾਣੇ ਦੇ ਮੁਸ਼ਕਲ ਹਾਲਤ ਵਿਚ ਸ਼ਾਨਦਾਰ ਸੈਂਕੜੇ ਅਤੇ ਰਵਿੰਦਰ ਜਡੇਜਾ ਨਾਲ ਉਸ ਦੀ ਸੈਂਕੜਾ ਦੀ ਭਾਈਵਾਲੀ ਕਾਰਨ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਇਥੇ ਆਪਣੀ ਪਹਿਲੀ ਪਾਰੀ ਵਿਚ ਪੰਜ ਵਿਕਟਾਂ ’ਤੇ 277 ਦੌੜਾਂ ਬਣਾ ਲਈਆਂ ਹਨ। ਕਪਤਾਨ ਹਾਲੇ 104 ਦੌੜਾਂ ਨਾਲ ਕ੍ਰੀਜ ’ਤੇ ਟਿਕਿਆ ਹੋਇਆ ਹੈ। ਜਡੇਜਾ 40 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਨੂੰ ਹੁਣ 82 ਦੌੜਾਂ ਦੀ ਲੀਡ ਮਿਲ ਚੁੱਕੀ ਹੈ। ਆਸਟਰੇਲੀਆ ਪਹਿਲੀ ਪਾਰੀ ਵਿੱਚ 195 ਦੌੜਾਂ ’ਤੇ ਆਊਟ ਹੋ ਗਿਆ ਸੀ।