ਕੈਨਬਰਾ, 2 ਦਸੰਬਰ
ਭਾਰਤ ਨੇ ਬੁੱਧਵਾਰ ਨੂੰ ਆਸਟਰੇਲੀਆ ਖ਼ਿਲਾਫ਼ ਤੀਜਾ ਅਤੇ ਆਖਰੀ ਇਕ ਦਿਨਾਂ ਕ੍ਰਿਕਟ ਮੈਚ 13 ਦੌੜਾਂ ਨਾਲ ਜਿੱਤ ਲਿਆ ਪਰ ਉਹ ਤਿੰਨ ਮੈਚਾਂ ਦੀ ਲੜੀ 2-1 ਨਾਲ ਹਾਰ ਗਿਆ। ਪਹਿਲਾਂ ਖੇਡਦਿਆਂ ਭਾਰਤ ਨੇ 50 ਓਵਰਾਂ ਵਿੱਚ 5 ਵਿਕਟਾਂ ’ਤੇ 302 ਦੌੜਾਂ ਬਣਾਈਆਂ। ਭਾਰਤ ਪਹਿਲੇ ਦੋ ਮੈਚ ਹਾਰ ਚੁੱਕਿਆ ਹੈ। ਅੱਜ ਹਾਰਦਿਕ ਪਾਂਡਿਆ ਨੇ 92 ਅਤੇ ਰਵਿੰਦਰ ਜਡੇਜਾ ਨੇ ਨਾਬਾਦ 66 ਦੌੜਾਂ ਦੀ ਪਾਰੀ ਖੇਡੀ। ਇਸ ਦੇ ਜੁਆਬ ਵਿੱਚ ਆਸਟਰੇਲੀਆ ਦੀ ਪੂਰੀ ਟੀਮ 49.3 ਓਵਰਾਂ ਵਿੱਚ 289 ਦੌੜਾਂ ’ਤੇ ਆਊਟ ਹੋ ਗਈ।