ਨਵੀਂ ਦਿੱਲੀ, 12 ਜਨਵਰੀ
ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਅਭਿਨੇਤਾ ਸਿਧਾਰਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅਪਮਾਨਜਨਕ ਟਿੱਪਣੀਆਂ ਲਈ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ। ਉਸ ਨੇ ਕਿਹਾ, ‘’ਉਹ (ਸਿਧਾਰਥ) ਹੁਣ ਮੁਆਫ਼ੀ ਮੰਗ ਰਿਹਾ ਹੈ। ਮੈਂ ਉਸ ਨਾਲ ਗੱਲ ਨਹੀਂ ਕੀਤੀ ਪਰ ਮੈਨੂੰ ਖੁਸ਼ੀ ਹੈ ਕਿ ਉਸ ਨੇ ਮੁਆਫੀ ਮੰਗ ਲਈ ਹੈ। ਉਸ ਨੂੰ ਇਸ ਤਰ੍ਹਾਂ ਔਰਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਮੈਨੂੰ ਪਰਵਾਹ ਨਹੀਂ, ਮੈਂ ਆਪਣੀ ਥਾਂ ਖੁਸ਼ ਹਾਂ ਅਤੇ ਉਸ ਲਈ ਸ਼ੁੱਭਕਾਮਨਾਵਾਂ।’