ਹਾਕੀ: ਮਹਿਲਾ ਟੀਮ ਨੇ 16 ਸਾਲ ਬਾਅਦ ਜਿੱਤਿਆ ਤਗ਼ਮਾ : The Tribune India

ਹਾਕੀ: ਮਹਿਲਾ ਟੀਮ ਨੇ 16 ਸਾਲ ਬਾਅਦ ਜਿੱਤਿਆ ਤਗ਼ਮਾ

ਕਾਂਸੀ ਤਗ਼ਮੇ ਲਈ ਮੈਚ ਵਿੱਚ ਨਿਊਜ਼ੀਲੈਂਡ ਨੂੰ 2-1 ਨਾਲ ਦਿੱਤੀ ਮਾਤ; ਸ਼ੂਟ ਆਊਟ ਵਿੱਚ ਕੀਤੀ ਜਿੱਤ ਦਰਜ

ਹਾਕੀ: ਮਹਿਲਾ ਟੀਮ ਨੇ 16 ਸਾਲ ਬਾਅਦ ਜਿੱਤਿਆ ਤਗ਼ਮਾ

ਹਾਕੀ ਵਿੱਚ ਕਾਂਸੀ ਤਗ਼ਮਾ ਜਿੱਤਣ ਮਗਰੋਂ ਭਾਰਤੀ ਖਿਡਾਰਨਾਂ ਆਪਣੇ ਤਗਮਿਆਂ ਨਾਲ। -ਫੋਟੋ: ਪੀਟੀਆਈ

ਬਰਮਿੰਘਮ, 7 ਅਗਸਤ

ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਸਾਬਕਾ ਚੈਂਪੀਅਨ ਨਿਊਜ਼ੀਲੈਂਡ ਨੂੰ ਸ਼ੂਟ ਆਊਟ ’ਚ 2-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਮਹਿਲਾ ਟੀਮ ਦਾ ਰਾਸ਼ਟਰਮੰਡਲ ਖੇਡਾਂ ’ਚ 16 ਸਾਲ ਵਿੱਚ ਪਹਿਲਾ ਇਹ ਪਹਿਲਾ ਤਗ਼ਮਾ ਹੈ। ਕਾਂਸੀ ਤਗ਼ਮੇ ਲਈ ਖੇਡੇ ਗਏ ਮੈਚ ਦੌਰਾਨ ਭਾਰਤੀ ਮਹਿਲਾ ਟੀਮ ਆਖਰੀ ਪਲਾਂ ’ਚ 1-0 ਨਾਲ ਅੱਗੇ ਚੱਲ ਰਹੀ ਸੀ ਪਰ ਆਖਰੀ 30 ਸਕਿੰਟ ਤੋਂ ਵੀ ਘੱਟ ਸਮੇਂ ਅੰਦਰ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇ ਦਿੱਤਾ। ਇਹ ਪੈਨਲਟੀ ਸਟਰੋਕ ਗੋਲ ’ਚ ਬਦਲਿਆ ਤੇ ਓਲੀਵੀਆ ਮੈਰੀ ਨੇ ਨਿਊਜ਼ੀਲੈਂਡ ਨੂੰ ਬਰਾਬਰੀ ਦਿਵਾ ਦਿੱਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੂਟ ਆਊਟ ਵੱਲ ਖਿੱਚਿਆ ਗਿਆ। ਭਾਰਤ ਨੇ ਸ਼ੂਟ ਆਊਟ ’ਚ ਸਬਰ ਬਣਾਈ ਰੱਖਦਿਆਂ ਜਿੱਤ ਦਰਜ ਕੀਤੀ। ਸੈਮੀਫਾਈਨਲ ’ਚ ਆਸਟਰੇਲੀਆ ਖ਼ਿਲਾਫ਼ ਨਿਰਾਸ਼ ਕਰਨ ਵਾਲੀ ਹਾਰ ਮਗਰੋਂ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਮੈਚ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਤਗ਼ਮਾ ਆਪਣੇ ਨਾਂ ਕੀਤਾ। ਸਲੀਮਾ ਟੇਟੇ ਦੇ ਗੋਲ ਦੀ ਬਦੌਲਤ ਭਾਰਤ ਖੇਡ ਦੇ ਅੱਧੇ ਸਮੇਂ ਤੱਕ 1-0 ਨਾਲ ਅੱਗੇ ਸੀ। ਬਰੇਕ ਤੋਂ ਬਾਅਦ ਨੇਹਾ ਗੋਇਲ ਨੇ ਟੀਮ ਦੀ ਲੀਡ ਨੂੰ ਤਕਰੀਬਨ ਦੁੱਗਣਾ ਕਰ ਦਿੱਤਾ ਸੀ ਪਰ ਨਿਊਜ਼ੀਲੈਂਡ ਨੇ ਆਪਣੀ ਰੱਖਿਆ ਕਤਾਰ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੂੰ ਸਥਿਤੀ ਮਜ਼ਬੂਤ ਨਹੀਂ ਕਰਨ ਦਿੱਤੀ। ਸ਼ੂਟ ਆਊਟ ’ਚ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਨਿਊਜ਼ੀਲੈਂਡ ਦੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਕਰਕੇ ਟੀਮ ਲਈ ਤਗ਼ਮਾ ਪੱਕਾ ਕੀਤਾ। -ਪੀਟੀਆਈ

ਦੱਖਣੀ ਅਫਰੀਕਾ ਨੂੰ ਹਰਾ ਕੇ ਪੁਰਸ਼ ਟੀਮ ਫਾਈਨਲ ’ਚ ਪੁੱਜੀ

ਦੱਖਣੀ ਅਫਰੀਕਾ ਖ਼ਿਲਾਫ਼ ਗੋਲ ਕਰਨ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ

ਟੋਕੀਓ ’ਚ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਭਾਰਤੀ ਪੁਰਸ਼ ਟੀਮ ਸੈਮੀ ਫਾਈਨਲ ’ਚ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੂੰ ਪੂਰੇ 60 ਮਿੰਟ 13ਵੀਂ ਰੈਂਕਿੰਗ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ ਸਖ਼ਤ ਚੁਣੌਤੀ ਦਿੱਤੀ। ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਪੂਲ ‘ਏ’ ’ਚ ਪਛਾੜ ਕੇ ਸੈਮੀ ਫਾਈਨਲ ’ਚ ਥਾਂ ਬਣਾਈ ਸੀ। ਲੀਗ ਗੇੜ ’ਚ ਜੇਤੂ ਰਹੀ ਭਾਰਤੀ ਟੀਮ ਲਈ ਅਭਿਸ਼ੇਕ ਨੇ 20ਵੇਂ ਮਿੰਟ, ਮਨਦੀਪ ਸਿੰਘ ਨੇ 28ਵੇਂ ਮਿੰਟ ਅਤੇ ਜੁਗਰਾਜ ਸਿੰਘ ਨੇ 58ਵੇਂ ’ਚ ਗੋਲ ਦਾਗੇ ਜਦਕਿ ਦੱਖਣੀ ਅਫਰੀਕਾ ਲਈ ਰਿਆਨ ਜੂਲੀਅਸ ਨੇ 33ਵੇਂ ਅਤੇ ਐੱਮ ਕਾਸਿਮ ਨੇ 59ਵੇਂ ਮਿੰਟ ’ਚ ਗੋਲ ਕੀਤੇ। ਪੁਰਸ਼ ਹਾਕੀ ਦਾ ਫਾਈਨਲ ਅੱਠ ਅਗਸਤ ਨੂੰ ਖੇਡਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਰਾਜਪਾਲ ਤੇ ਪੰਜਾਬ ਸਰਕਾਰ ਦਰਮਿਆਨ ਖਿੱਚੋਤਾਣ ਰੁਕੀ; 27 ਸਤੰਬਰ ਨੂੰ ਸਵੇ...

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਸਲੇਮ ਟਾਬਰੀ ਨੇੜੇ ਸ਼ਗਨ ਬੀਕਾਨੇਰ ਸਵੀਟਸ ਬਾਹਰ ਵਾਪਰੀ ਘਟਨਾ

ਸ਼ਹਿਰ

View All