ਮਕਬੂਲ ਅਹਿਮਦ
ਕਾਦੀਆਂ, 8 ਅਗਸਤ
ਇੱਕ ਪਾਸੇ ਓਲੰਪਿਕ ਵਿੱਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲਿਆਂ ਨੂੰ ਸਰਕਾਰ ਵੱਲੋਂ ਇਨਾਮ ਦਿੱਤੇ ਜਾ ਰਹੇ ਹਨ ਉਥੇ ਪ੍ਰਤਾਪਗੜ੍ਹ ਸ(੍ਰੀ ਹਰਗੋਬਿੰਦਪੁਰ) ਦੀ ਰਹਿਣ ਵਾਲੀ ਵੇਟਲਿਫ਼ਟਰ ਨਵਦੀਪ ਕੌਰ (ਅੰਡਰ-17) ਵਿੱਚ ਖੇਲੋ ਇੰਡੀਆ ਵਿੱਚ ਸੋਨ ਤਮਗ਼ਾ ਪ੍ਰਾਪਤ ਕਰ ਚੁੱਕੀ ਹੈ ਪਰ ਉਹ ਬਿਨਾਂ ਛੱਤ ਦੇ ਰਹਿਣ ਲਈ ਮਜਬੂਰ ਹੈ। ਨਵਦੀਪ ਕੌਰ ਦੇ ਘਰ ਦੀ ਕਾਫ਼ੀ ਖ਼ਸਤਾ ਹਾਲਤ ਹੋ ਚੁਕੀ ਹੈ। ਗ਼ਰੀਬੀ ਕਾਰਨ ਉਹ ਆਪਣੇ ਘਰ ਦੀ ਛੱਤ ਤੱਕ ਠੀਕ ਨਹੀਂ ਕਰਵਾ ਸਕਦੀ। ਨਵਦੀਪ ਨੇ ਦੱਸਿਆ ਘਰ ਦੀ ਛੱਤ ਡਿੱਗੇ ਨੂੰ ਇੱਕ ਸਾਲ ਹੋ ਗਿਆ ਹੈ। ਉਸ ਦੇ ਪਿਤਾ ਦਾ ਪੈਰ ਖ਼ਰਾਬ ਹੋ ਚੁਕਾ ਹੈ। ਉਹ ਕਮਾ ਵੀ ਨਹੀਂ ਸਕਦੇ ਹਨ। ਉਸ ਦਾ ਛੋਟਾ ਭਰਾ ਸਕੂਲ ਪੜ੍ਹ ਰਿਹਾ ਹੈ ਜਦਕਿ ਮਾਂ ਇੱਕ ਮਾਮੂਲੀ ਆਂਗਨਵਾੜੀ ਵਰਕਰ ਹੈ।