ਨਵੀਂ ਦਿੱਲੀ, 23 ਮਾਰਚ
ਇਥੇ ਚੱਲ ਰਹੇ ਆਈਐ੍ਸਵੱਐੱਸਐੱਫ ਵਿਸ਼ਵ ਕੱਪ ਵਿੱਚ ਅੱਜ ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ ਤੇ ਅੰਗਦ ਵੀਰ ਸਿੰਘ ਦੀ ਜੋੜੀ ਨੇ ਸਕੀਟ ਮੁਕਾਬਲੇ ਦੇ ਮਿਕਸਡ ਟੀਮ ਵਰਗ ’ਚ ਸੋਨ ਤਗ਼ਮਾ ਹਾਸਲ ਕੀਤਾ ਹੈ। ਇਸ ਭਾਰਤੀ ਜੋੜੀ ਨੇ ਫਾਈਨਲ ਵਿੱਚ ਕਜ਼ਾਖਸਤਾਨ ਦੀ ਓਗਲਾ ਪਨਾਰਿਨਾ ਅਤੇ ਅਲੈਗਜ਼ੈਂਡਰ ਯੇਚਸ਼ੇਂਕੋ ਦੀ ਜੋੜੀ ਨੂੰ 33-29 ਨਾਲ ਮਾਤ ਦਿੱਤੀ। ਸੂਚੀ ਵਿੱਚ ਸਿਖਰ ’ਤੇ ਚੱਲ ਰਹੇ ਭਾਰਤ ਦੇ ਨਾਂ ਹੁਣ ਸੱਤ ਸੋਨ ਤਗ਼ਮੇ ਹੋ ਗਏ ਹਨ। 20 ਸਾਲ ਦੀ ਗਨੀਮਤ ਇਸ ਤੋਂ ਪਹਿਲਾਂ ਕਾਂਸੇ ਦਾ ਤਗ਼ਮਾ ਜਿੱਤ ਕੇ ਵਿਸ਼ਵ ਕੱਪ ਦੇ ਸਕੀਟ ਮੁਕਾਬਲੇ ਵਿੱਚ ਕੋਈ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਸੀ। -ਪੀਟੀਆਈ