ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਹੈਂਡਬਾਲ ਐਸੋਸੀਏਸ਼ਨ ਵੱਲੋਂ 44ਵੀਂ ਸੀਨੀਅਰ ਪੰਜਾਬ ਰਾਜ ਹੈਂਡਬਾਲ ਚੈਂਪੀਅਨਸ਼ਿਪ (ਪੁਰਸ਼ ਤੇ ਮਹਿਲਾ) 29 ਤੋਂ 31 ਅਕਤੂਬਰ ਤੱਕ ਮਸਤੂਆਣਾ ਸਾਹਿਬ (ਸੰਗਰੂਰ) ਵਿੱਚ ਕਰਵਾਈ ਜਾ ਰਹੀ ਹੈ। ਇਥੇ ਜਾਰੀ ਬਿਆਨ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਬੀਰ ਸਿੱਧੂ ਚੈਰੀ ਨੇ ਦੱਸਿਆ ਕਿ ਇਸ ਦੌਰਾਨ ਹੀ ਕੌਮੀ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਦੋਵਾਂ ਵਰਗਾਂ ਦੀਆਂ ਟੀਮਾਂ ਦੀ ਚੋਣ ਕੀਤੀ ਜਾਵੇਗੀ। ਚੁਣੀ ਮਹਿਲਾ ਟੀਮ 50ਵੀਂ ਸੀਨੀਅਰ ਕੌਮੀ ਚੈਂਪੀਅਨਸ਼ਿਪ ਸਿਰਸਾ(ਹਰਿਆਣਾ) ਵਿੱਚ ਖੇਡੇਗੀ। ਇਹ ਚੈਂਪੀਅਨਸ਼ਿਪ 17 ਤੋਂ 21 ਨਵੰਬਰ ਤੱਕ ਹੋਵੇਗੀ। ਚੁਣੀ ਪੁਰਸ਼ ਟੀਮ 30 ਨਵੰਬਰ ਤੋਂ 5 ਦਸੰਬਰ ਤੱਕ ਮਹਾਰਾਸ਼ਟਰ ਦੇ ਜਲਗਾਉਂ ਵਿੱਚ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ।